ਐੱਸ. ਐੱਫ. ਐੱਸ. ਪਾਰਟੀ ਨੇ ਦਿੱਤਾ ਧਰਨਾ

Friday, Jun 29, 2018 - 06:50 AM (IST)

ਐੱਸ. ਐੱਫ. ਐੱਸ. ਪਾਰਟੀ ਨੇ ਦਿੱਤਾ ਧਰਨਾ

ਚੰਡੀਗੜ੍ਹ, (ਰਸ਼ਿਮ ਹੰਸ)— ਪੰਜਾਬ ਯੂਨੀਵਰਸਿਟੀ ਵਿਚ ਵੀਰਵਾਰ ਨੂੰ ਐੱਸ. ਐੱਫ. ਐੱਸ. ਨੇ ਧਰਨਾ ਦਿੱਤਾ। ਐੱਸ. ਐੱਫ. ਐੱਸ. ਪਾਰਟੀ ਦੇ ਹਰਮਨ ਅਤੇ ਸਰਬਜੀਤ ਨੇ ਦੱਸਿਆ ਕਿ ਯੂ. ਜੀ. ਸੀ. ਦੇ ਨਿਯਮਾਂ ਤਹਿਤ ਰਿਸਰਚ ਸਕਾਲਰ ਦੀ ਸਕਾਲਰਸ਼ਿਪ ਲਈ ਜੋ ਡਾਕੂਮੈਂਟ ਪੀ. ਯੂ. ਮੈਨੇਜਮੈਂਟ ਵਲੋਂ ਅੱਪਲੋਡ ਕੀਤੇ ਜਾਣੇ ਹਨ, ਉਨ੍ਹਾਂ ਵਿਚ ਕਾਫੀ ਸਮਾਂ ਲੱਗ ਰਿਹਾ ਹੈ, ਇਸ ਕਾਰਨ ਰਿਸਰਚ ਸਕਾਲਰਾਂ ਦੀ ਸਕਾਲਰਸ਼ਿਪ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਨੂੰ 3 ਮਹੀਨਿਆਂ ਤੋਂ ਸਕਾਲਰਸ਼ਿਪ ਨਹੀਂ ਮਿਲੀ ਹੈ।
ਇਸ ਸਬੰਧੀ ਡੀ. ਐੱਸ. ਡਬਲਯੂ. ਪ੍ਰੋ. ਨਾਹਰ ਨੇ ਕਿਹਾ ਕਿ ਪੀ. ਯੂ. ਵਲੋਂ ਡਾਕੂਮੈਂਟ ਅੱਪਲੋਡ ਦਾ ਕੰਮ ਪੂਰਾ ਹੋ ਚੁੱਕਾ ਹੈ। ਜਿਹੜੀ ਵੀ ਮੁਸ਼ਕਲ ਆ ਰਹੀ ਹੈ, ਉਹ ਯੂ. ਜੀ. ਦੀ ਵੈੱਬਸਾਈਟ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੀ. ਯੂ. ਵਲੋਂ ਇਕ ਅਧਿਕਾਰੀ ਯੂ. ਜੀ. ਸੀ. ਕੋਲ ਭੇਜਿਆ ਜਾਵੇਗਾ ਜੋ ਵਿਦਿਆਰਥੀਆਂ ਨੂੰ ਆ ਰਹੀ ਇਸ ਪ੍ਰੇਸ਼ਾਨੀ ਸਬੰਧੀ ਜਾਣਕਾਰੀ ਹਾਸਲ ਕਰੇਗਾ। ਉਥੇ ਹੀ ਜਿਹੜੇ ਜੇ. ਆਰ. ਐੱਫ. ਸਕਾਲਰਾਂ ਨੂੰ ਪ੍ਰਮੋਸ਼ਨ ਨਹੀਂ ਮਿਲੀ ਹੈ, ਉਨ੍ਹਾਂ ਨੂੰ ਜਲਦੀ ਹੀ ਪ੍ਰਮੋਸ਼ਨ ਮਿਲੇ। ਇਸ ਸਬੰਧੀ ਡੀ. ਐੱਸ. ਡਬਲਯੂ. ਨੇ ਇਕ ਪੱਤਰ ਸਾਰੇ ਵਿਭਾਗਾਂ ਨੂੰ ਲਿਖਿਆ ਹੈ।


Related News