ਪੰਜਾਬ 'ਚ Russian ਕੁੜੀ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਪੂਰਾ ਮਾਮਲਾ (ਵੀਡੀਓ)

05/23/2024 10:16:28 AM

ਫਗਵਾੜਾ (ਸੁਨੀਲ ਮਹਾਜਨ): ਕਪੂਰਥਲਾ ਦੀ ਇਕ ਸਮਾਜ ਸੇਵੀ ਸੰਸਥਾ ਦੇ ਨਾਲ ਰਸ਼ੀਆ ਤੋਂ ਭਾਰਤ ਘੁੰਮਣ ਆਏ ਵਫ਼ਦ ਦੀ Russian ਕੁੜੀ ਦੇ ਨਾਲ ਫਗਵਾੜਾ ਦੇ ਰੇਲਵੇ ਸਟੇਸ਼ਨ 'ਤੇ ਉਸ ਦਾ ਪਰਸ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਨੇ ਦੱਸਿਆ ਕਿ ਉਹ ਅਕਸਰ ਹੀ ਵਿਦੇਸ਼ੀ ਲੋਕਾਂ ਨੂੰ ਅਧਿਆਤਮ ਦੇ ਗਿਆਨ ਲਈ ਭਾਰਤ ਦੀ ਯਾਤਰਾ 'ਤੇ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਨੂੰ ਪੰਜਾਬ ਸਮੇਤ ਭਾਰਤ ਦੀਆਂ ਵੱਖ-ਵੱਖ ਅਧਿਆਤਮਕ, ਧਾਰਮਿਕ ਅਤੇ ਇਤਿਹਾਸਕ ਥਾਵਾਂ 'ਤੇ ਲੈ ਕੇ ਜਾਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਪੰਜਾਬ 'ਚ ਘੁੰਮ ਰਹੇ ਜਾਅਲੀ ਪੁਲਸ ਮੁਲਾਜ਼ਮ, ਕਿਤੇ ਤੁਸੀਂ ਵੀ ਨਾ ਹੋ ਜਾਣਾ ਸ਼ਿਕਾਰ

ਬੀਤੇ ਦਿਨੀਂ ਜਦੋਂ ਉਹ ਰਿਸ਼ੀਕੇਸ਼ ਤੋਂ ਜਲੰਧਰ ਵਾਪਸ ਆ ਰਹੇ ਸਨ। ਜਦੋਂ ਉਹ ਫਗਵਾੜਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਇਕ ਅਣਪਛਾਤੇ ਨੇ ਉਨ੍ਹਾਂ ਦੇ ਨਾਲ ਆ ਰਹੀ ਇਕ ਰਸ਼ੀਅਨ ਕੁੜੀ ਤੋਂ ਉਸ ਦਾ ਪਰਸ ਖੋਹ ਲਿਆ, ਜਿਸ ਵਿਚ ਉਸ ਦੇ ਤਕਰੀਬਨ 3 ਲੱਖ ਤੋਂ ਜ਼ਿਆਦਾ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸੀ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ, ਬੈਂਕ ਦੇ ਕਾਰਡ ਤੇ ਰਸ਼ੀਆ ਵਾਲੇ ਘਰ ਦੀਆਂ ਚਾਬੀਆਂ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਤੋਂ ਕਾਫ਼ੀ ਘਬਰਾ ਗਏ ਤੇ ਡਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹੋਟਲ 'ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਕੰਮ! ਪੁਲਸ ਦੇ ਛਾਪੇ ਨਾਲ ਪੈ ਗਈਆਂ ਭਾਜੜਾਂ

ਕਪੂਰਥਲਾ ਪਹੁੰਚ ਕੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਫਗਵਾੜਾ ਵਿਚ ਸ਼ਿਕਾਿਤ ਕਰਨ ਲਈ ਕਿਹਾ ਹੈ। ਦੂਜੇ ਪਾਸੇ ਫਗਵਾੜਾ ਦੇ DSP ਜਸਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਅਜੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ। 
 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News