ਦਸੂਹਾ ਦੇ ਗੁਰਵਿੰਦਰ ਸਣੇ ਸੈਂਕੜੇ ਵਿਦਿਆਰਥੀ ਗੋਲ਼ੀਆਂ ਦੇ ਸਾਏ ਹੇਠ ਗੁਜ਼ਾਰ ਰਹੇ ਹਰ ਪਲ, ਮਾਪੇ ਪਰੇਸ਼ਾਨ

Thursday, Mar 03, 2022 - 11:29 AM (IST)

ਦਸੂਹਾ ਦੇ ਗੁਰਵਿੰਦਰ ਸਣੇ ਸੈਂਕੜੇ ਵਿਦਿਆਰਥੀ ਗੋਲ਼ੀਆਂ ਦੇ ਸਾਏ ਹੇਠ ਗੁਜ਼ਾਰ ਰਹੇ ਹਰ ਪਲ, ਮਾਪੇ ਪਰੇਸ਼ਾਨ

ਦਸੂਹਾ (ਝਾਵਰ)- ਯੂਕ੍ਰੇਨ ’ਚ ਹੋਰ 600 ਭਾਰਤੀ ਵਿਦਿਆਰਥੀ ਵੀ ਡਰ ਦੇ ਸਾਏ ਹੇਠ ਪਲ-ਪਲ ਗੁਜ਼ਾਰ ਰਹੇ ਹਨ। ਮਾਇਰੋ ਯੂਕ੍ਰੇਨ ਦੇ ਇਕ ਸਥਾਨ ਤੋਂ ਦਸੂਹਾ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਪਲਵਿੰਦਰ ਸਿੰਘ ਨੇ ਆਪਣੀ ਮਾਤਾ ਹਰਿੰਦਰ ਕੌਰ ਨੂੰ ਇਕ ਮਾਰਚ ਦੀ ਰਾਤ ਲਗਭਗ 12 ਵਜੇ ਫੋਨ ’ਤੇ ਦੱਸਿਆ ਕਿ ਮੇਰੇ ਨਾਲ ਲਗਭਗ 600 ਵਿਦਿਆਰਥੀ ਗੋਲ਼ੀਆਂ ਦੇ ਸਾਏ ਹੇਠ ਹਰ ਪਲ ਗੁਜ਼ਾਰ ਰਹੇ ਹਨ। ਨਾ ਹੀ ਭਾਰਤ ਦੀ ਅੰਬੈਂਸੀ ਅਤੇ ਨਾ ਹੀ ਭਾਰਤ ਦੇ ਕਿਸੇ ਪ੍ਰਤੀਨਿਧੀ ਨੇ ਉਨ੍ਹਾਂ ਦੀ ਸਾਰ ਲਈ ਹੈ। ਸਾਨੂੰ ਲਾਵਾਰਿਸ ਛੱਡ ਦਿੱਤਾ ਗਿਆ ਹੈ। ਸਾਡੇ ਖਾਣ-ਪੀਣ ਦਾ ਸਾਮਾਨ ਵੀ ਨਹੀਂ ਹੈ, ਜਿਸ ਕਾਰਨ ਕਈ ਵਿਦਿਆਰਥੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ: ਯੂਕ੍ਰੇਨ ਬੈਠੀਆਂ ਕੁੜੀਆਂ ਦੇ ਦਰਦਭਰੇ ਬੋਲ-ਸਾਡਾ ਬਚਣਾ ਮੁਸ਼ਕਿਲ, ਸਰਕਾਰ ਤੱਕ ਆਵਾਜ਼ ਪਹੁੰਚਾਓ

ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਯੂਕ੍ਰੇਨ ਦੇ ਸਿਮੀ ਸ਼ਹਿਰ ਦੀ ਯੂਨੀਵਰਸਿਟੀ ਨਜ਼ਦੀਕ ਵੱਖ-ਵੱਖ ਹੋਟਲਾਂ ਵਿਚ ਰੱਖਿਆ ਗਿਆ ਹੈ। ਜਦੋਂ ਵੀ ਹੂਟਰ ਵੱਜਦੇ ਹਨ ਤਾਂ ਅਸੀਂ ਬੰਕਰਾਂ ਵਿਚ ਛੁਪ ਜਾਂਦੇ ਹਾਂ ਅਤੇ ਸਾਨੂੰ ਗੰਦਾ ਪਾਣੀ ਪੀਣ ਲਈ ਵੀ ਮਜਬੂਰ ਹੋਣਾ ਪੈਂਦਾ ਹੈ। ਅਸੀਂ ਬਾਰਡਰ ਤੋਂ ਲਗਭਗ 1200 ਕਿਲੋਮੀਟਰ ਦੂਰ ਬੈਠੇ ਹਾਂ। ਗੁਰਵਿੰਦਰ ਸਿੰਘ ਦੀ ਮਾਤਾ ਹਰਿੰਦਰ ਕੌਰ, ਪਿਤਾ ਪਲਵਿੰਦਰ ਸਿੰਘ, ਦਾਦਾ ਕਸ਼ਮੀਰ ਸਿੰਘ, ਦਾਦੀ ਗੁਰਮੀਤ ਕੌਰ, ਭੈਣ ਨਵਜੋਤ ਕੌਰ, ਰਿਸ਼ਤੇਦਾਰ ਰਾਜ ਰਾਣੀ ਨੇ ਦੱਸਿਆ ਕਿ ਸਾਡਾ ਸਭ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ।

ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਵੀ ਸਹਾਇਤਾ ਨਹੀਂ ਕਰ ਰਿਹਾ ਹੈ, ਜਦਕਿ ਡਿਪਟੀ ਕਮਿਸ਼ਨਰ ਨੂੰ ਅਪਣੇ ਬੱਚੇ ਦਾ ਬਾਇਓਡਾਟਾ ਭੇਜ ਦਿੱਤਾ ਗਿਆ ਹੈ। ਇਥੋਂ ਤੱਕ ਕਿ ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਦਸੂਹਾ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਕੋਈ ਵੀ ਦਿਲਾਸਾ ਨਹੀਂ ਦਿੱਤਾ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਸਾਡੇ ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਭਾਰਤ ਲਿਆਂਦਾ ਜਾਵੇ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੀ ਜਲੰਧਰ ਦੀ ਸ਼ਿਵਾਨੀ, ਦੱਸਿਆ ਕਿਹੜੇ ਹਾਲਾਤ ’ਚੋਂ ਲੰਘ ਰਹੇ ਨੇ ਲੋਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News