ਬੈਂਕਾਂ ''ਚ ਨਵੀਂ ਕਰੰਸੀ ਨਹੀਂ, ਹੁਣ ਸੋਮਵਾਰ ਨੂੰ ਹੀ ਮਿਲੇਗਾ ਕੈਸ਼

Saturday, Nov 19, 2016 - 12:08 PM (IST)

 ਬੈਂਕਾਂ ''ਚ ਨਵੀਂ ਕਰੰਸੀ ਨਹੀਂ, ਹੁਣ ਸੋਮਵਾਰ ਨੂੰ ਹੀ ਮਿਲੇਗਾ ਕੈਸ਼
ਜਲੰਧਰ : ਦੇਸ਼ ''ਚ ਕੈਸ਼ ਦੀ ਭਾਰੀ ਦਿੱਕਤ ਦੇ ਚੱਲਦਿਆਂ ਸ਼ਨੀਵਾਰ ਨੂੰ ਭਾਵੇਂ ਹੀ ਬੈਂਕ ਖੁੱਲ੍ਹਣਗੇ ਪਰ ਅੱਜ ਵੀ 2-4 ਲੱਖ ਰੁਪਏ ਵੰਡ ਕੇ ਕਾਊਂਟਰ ਬੰਦ ਹੋ ਸਕਦੇ ਹਨ। ਇਸ ਦਾ ਕਾਰਨ ਹੈ ਕਿ ਨੋਟਾਂ ਦਾ ਨਵਾਂ ਬੈਚ ਅਜੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਤੋਂ ਨਹੀਂ ਮਿਲਿਆ ਹੈ, ਜਦੋਂ ਕਿ 500 ਦੇ ਨੋਟ ਮਿਲਣ ''ਚ ਵੀ 4-5 ਦਿਨ ਲੱਗ ਸਕਦੇ ਹਨ। ਐੱਚ. ਡੀ. ਐੱਫ. ਸੀ. ਨੇ ਬ੍ਰਾਂਚਾਂ ਦੇ ਬਾਹਰ ਨੋਟਿਸ ਲਾ ਕੇ ਸਾਫ ਕਰ ਦਿੱਤਾ ਹੈ ਕਿ ਲੋਕ ਸੋਮਵਾਰ ਨੂੰ ਹੀ ਪੈਸੇ ਕਢਵਾ ਸਕਣਗੇ। ਏ. ਟੀ. ਐੱਮ. ਚਲਾਉਣ ਲਈ ਕਰੰਸੀ ਦੇਰ ਰਾਤ ਤੱਕ ਭਰੀ ਜਾਵੇਗੀ, ਜਦੋਂ ਕਿ ਸਹਿਕਾਰੀ ਬੈਂਕ ਬੰਦ ਰਹਿਣਗੇ। 

author

Babita Marhas

News Editor

Related News