ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੇ ਘੇਰਿਆ ਕੈਬਨਿਟ ਮੰਤਰੀ ਦਾ ਘਰ, ਪੰਜਾਬ ਸਰਾਕਰ ਵਿਰੁੱਧ ਕੀਤੀ ਨਾਅਰੇਬਾਜ਼ੀ
Saturday, Dec 03, 2022 - 10:17 PM (IST)

ਗੁਰੂ ਕਾ ਬਾਗ (ਭੱਟੀ) : ਅੱਜ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸਿਏਸ਼ਨ ਪੰਜਾਬ ਦੇ ਲਏ ਫੈਸਲੇ ਅਨੁਸਾਰ ਸੂਬੇ ਭਰ ਦੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਜਗਦੇਵ ਕਲਾਂ 'ਚ ਸਥਿੱਤ ਜੱਦੀ ਘਰ ਅੱਗੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੋਹਾਨ ਦੀ ਅਗਵਾਈ ਵਿਚ ਅਫਸਰਾਂ ਵੱਲੋ ਜੋਰਦਾਰ ਨਾਅਰੇਬਾਜੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਕਿਹਾ ਕਿ 12 ਦਸੰਬਰ ਨੂੰ ਹੋਣ ਵਾਲੀ ਕੈਬਿਨਟ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਜੇਕਰ ਸਾਡੀਆਂ ਤਨਖਾਹਾਂ ਵਿਚ ਵਾਧਾ ਤੇ ਰੈਗੁਲਰ ਕਰਨ ਸਬੰਧੀ ਫੈਸਲਾ ਨਾ ਲਿਆ ਗਿਆ ਤਾਂ ਸਮੂਹ ਜੱਥੇਬੰਦੀ ਸਰਕਾਰ ਖਿਲਾਫ਼ ਗੁਪਤ ਐਕਸ਼ਨ ਕਰੇਗੀ ਤੇ ਆਪਣੀਆਂ ਮੰਗਾਂ ਨੂੰ ਹੱਲ ਕਰਵਾ ਕੇ ਹੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ - ਗੋਲਡੀ ਬਰਾੜ ਤੋਂ ਬਾਅਦ ਏਜੰਸੀਆਂ ਦੀ ਨਜ਼ਰ ਕੈਨੇਡਾ ਬੈਠੇ ਹੋਰ ਗੈਂਗਸਟਰਾਂ ਵੱਲ, ਬਰਾੜ ਦੇ ਘਰ ਲਾਗੇ ਪਸਰਿਆ ਸੰਨਾਟਾ
ਇਸ ਦੌਰਾਨ ਧਰਨਾਕਾਰੀਆਂ ਦੀ ਗੱਲ ਸੁਣਨ ਲਈ ਮੰਤਰੀ ਧਾਲੀਵਾਲ ਧਰਨੇ ਵਿੱਚ ਪਹੁੰਚੇ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਜਲਦ ਹੀ ਪੱਕਾ ਕੀਤਾ ਜਾਵੇਗਾ ਤੇ ਤਨਖਾਹਾਂ ਵੀ ਵਧਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਧਰਨਾਕਾਰੀਆਂ ਦੀਆਂ ਇੰਨਾਂ ਮੰਗਾਂ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕਿ ਮਸਲੇ ਦਾ ਜਲਦ ਹੱਲ ਕੀਤਾ ਜਾਵੇਗਾ। ਜਦਕਿ ਮੰਤਰੀ ਧਾਲੀਵਾਲ ਦੇ ਦਿੱਤੇ ਭਰੋਸੇ ਤੋਂ ਬਾਅਦ ਜੱਥੇਬੰਦੀ ਦੇ ਸੀਨੀਅਰ ਮੈਂਬਰਾਂ ਨੇ ਇੱਕ ਮੱਤ ਹੋ ਕੇ ਫੈਸਲਾ ਲਿਆ ਕਿ ਮੰਤਰੀ ਦੇ ਦਿੱਤੇ ਭਰੋਸੇ ਜੇ ਲਾਰੇ ਸਾਬਤ ਹੋਏ ਤਾਂ ਜੱਥੇਬੰਦੀ ਆਪਣਾ ਸੰਘਰਸ਼ ਤੇਜ਼ ਕਰੇਗੀ।
ਇਸ ਮੌਕੇ ਸੂਬਾ ਚੇਅਰਮੈਨ ਜੋਤ ਰਾਮ ਮਦਨੀਪੁਰ, ਬਿਕਰਮਜੀਤ ਸਿੰਘ, ਗੁਰਦੀਪ ਸਿੰਘ, ਹਰਿੰਦਰ ਸਿੰਘ ਧੂੰਦਾ, ਨਵਜੋਤ ਕੌਰ, ਸੰਦੀਪ ਕੌਰ, ਰਾਜੇਸ਼ ਪਠਾਨਕੋਟ, ਮੱਖਣ ਲਾਲ ਫਰੀਦਕੋਟ, ਗੁਰਵਿੰਦਰ ਸਿੰਘ ਨੀਰ, ਸੁਮਿਤ ਮੋਗਾ, ਦੀਪਕ ਤਰਨਤਾਰਨ, ਦਰਜਾ ਚਾਰ ਆਗੂ ਸੂਬਾ ਪ੍ਰਧਾਨ ਸਤਪਾਲ ਤਰਨਤਾਰਨ , ਸੁਖਦੇਵ ਅੰਮ੍ਰਿਤਸਰ, ਨਵਤੇਜ ਸਿੰਘ, ਗੁਰਜੰਟ ਮੋਗਾ ਆਦਿ ਹਾਜ਼ਰ ਹਨ।