ਪੇਂਡੂ ਖੇਤਰ ਅੰਦਰ ਉੱਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ

Saturday, Apr 18, 2020 - 08:29 PM (IST)

ਬਹਿਰਾਮਪੁਰ (ਗੋਰਾਇਆ) : ਜਿੱਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਬੇਸ਼ੱਕ ਕਾਫੀ ਦਿਨਾਂ ਤੋਂ ਚੱਲ ਰਹੇ ਕਰਫਿਉੂ ਦੀ ਮਿਆਦ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਵਧਾ ਕੇ 3 ਮਈ ਕਰ ਦਿੱਤੀ ਹੈ ਤਾਂਕਿ ਇਸ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕਾ। ਜੇਕਰ ਗੱਲ ਪੇਂਡੂ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਕੁਝ ਪਿੰਡਾਂ ਦੀਆ ਪੰਚਾਇਤਾਂ ਵੱਲੋਂ ਅੰਦਰ ਜਾਣ-ਆਉਣ ਵਾਲੇ ਸਾਰੇ ਰਸਤੇ ਬੰਦ ਕੀਤੇ ਹੋਏ ਪਰ ਇਹ ਕੰਮਕਾਰ ਹੁਣ ਨਾਮਾਤਰ ਹੀ ਦਿਖਾਈ ਦੇ ਰਿਹਾ ਹੈ।
ਦੂਜੇ ਪਾਸੇ ਜੇਕਰ ਪਿੰਡਾਂ ਵਿਚ ਕਰਿਆਨਾਂ ਦੀਆ ਦੁਕਾਨਾਂ, ਦੁੱਧ ਦੀਆ ਡੇਅਰੀਆ, ਪਿੰਡਾਂ 'ਚ ਰੇਹੜੀਆ ਵਾਲੇ, ਛੋਟੇ ਹਾਥੀ ਅਤੇ ਸ਼ਬਜੀਆਂ ਵੇਚਣ ਵਾਲਿਆਂ ਸਮੇਤ ਹੋਰ ਛੋਟੀਆਂ-ਮੋਟੀਆਂ ਦੁਕਾਨਾਂ ਵੱਲ ਝਾਤੀ ਮਾਰੀ ਜਾਵੇ ਤਾਂ ਸੋਸ਼ਲ ਡਿਸਟੈਂਸ ਸਮੇਤ ਮੂੰਹ 'ਤੇ ਮਾਸਕ ਲਾਉਣ ਦੀ ਲੋਕਾਂ ਵੱਲੋ ਕੋਈ ਪ੍ਰਵਾਹ ਨਹੀ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ  ► ਪੰਜਾਬ 'ਚ  ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 215 ਪੁੱਜੀ

ਤਾਸ਼ ਆਦਿ ਸ਼ਰੇਆਮ ਖੇਡਦੇ ਨਜ਼ਰ ਆਏ
ਇਲਾਕਾ ਵਾਸੀਆ ਦੀ ਮੰਗ 'ਤੇ ਜਗਬਾਣੀ ਵੱਲੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਅਨੇਕਾਂ ਪਿੰਡਾਂ 'ਚ ਲੋਕ ਭਾਰੀ ਇਕੱਠ ਕਰਕੇ ਤਾਸ਼ ਆਦਿ ਸ਼ਰੇਆਮ ਖੇਡਦੇ ਨਜ਼ਰ ਆਏ। ਪਿੰਡਾਂ 'ਚ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਕਾਫੀ ਭਾਰੀ ਭੀੜ ਇਕੱਠ ਕੀਤੀ ਨਜ਼ਰ ਆਈ। ਉਧਰ ਜੇਕਰ ਪੁਲਸ ਵੱਲੋਂ ਬਹਿਰਾਮਪੁਰ ਮੇਨ ਚੌਕ, ਅੱਡਾ ਝਬਕਰਾ ਆਦਿ 'ਤੇ ਲਾਏ ਗਏ ਨਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਵਧੇਰੇ ਲੋਕ ਸ਼ਰੇਆਮ ਮੋਟਰਸਾਈਕਲ, ਕਾਰਾਂ ਆਦਿ 'ਤੇ ਘੁੰਮਦੇ ਦਿਖਾਈ ਦਿੱਤੇ। ਪੇਂਡੂ ਖੇਤਰਾਂ 'ਚ ਕਰਫਿਉੂ ਦੀ ਪਾਲਣਾ ਕਾਗਜ਼ਾਂ ਤੱਕ ਹੀ ਸੀਮਿਤ ਨਜ਼ਰ ਆਈ, ਜਿਸ ਕਾਰਨ ਲੋਕਾਂ ਵੱਲੋਂ ਇਸ ਬੀਮਾਰੀ ਤੋਂ ਬਿਨਾਂ ਡਰ ਦੇ ਹੀ ਆਪਣੇ ਕੰਮਕਾਰ 'ਤੇ ਆਉਣ ਜਾਣ ਨੂੰ ਵਧੇਰੇ ਮਹੱਤਤਾ ਦਿੱਤੀ ਜਾ ਰਹੀ ਹੈ। ਇਲਾਕੇ ਦੇ ਸੂਝਵਾਨ, ਸਮਾਜ ਸੇਵਕਾਂ ਨੇ ਆਪਣਾ ਨਾਂ ਗੁਪਤ ਰੱਖਦੇ ਪੁਲਸ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਕਰਫਿਉੂ ਨੂੰ ਕਰਫਿਉੂ ਵਾਲੇ ਰੂਪ 'ਚ ਪੇਸ਼ ਕੀਤਾ ਜਾਵੇ।

 


Anuradha

Content Editor

Related News