'ਆਪ' ਦੇ ਵਿਧਾਇਕ ਸੰਦੋਆ ਦੇ ਪਿੰਡ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ਅਤੇ ਝੰਡਾ, ਬਣਿਆ ਦਹਿਸ਼ਤ ਦਾ ਮਾਹੌਲ

Sunday, Aug 15, 2021 - 07:17 PM (IST)

'ਆਪ' ਦੇ ਵਿਧਾਇਕ ਸੰਦੋਆ ਦੇ ਪਿੰਡ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ਅਤੇ ਝੰਡਾ, ਬਣਿਆ ਦਹਿਸ਼ਤ ਦਾ ਮਾਹੌਲ

ਰੂਪਨਗਰ/ਨੂਰਪੁਰਬੇਦੀ (ਸੱਜਣ ਸੈਣੀ, ਭੰਡਾਰੀ)- ਇਕ ਪਾਸੇ ਜਿੱਥੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਗੁਬਾਰੇ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ, ਉਥੇ ਹੀ ਅੱਜ ਵਿਧਾਨ ਸਭਾ ਹਲਕਾ ਰੂਪਨਗਰ ਦੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਪਿੰਡ ਸੰਦੋਆ ਵਿੱਚ ਝੋਨੇ ਦੇ ਖੇਤਾਂ ਵਿਚ ਪਾਕਿਸਤਾਨੀ ਗੁਬਾਰੇ ਅਤੇ ਝੰਡਾ ਮਿਲਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਹੁਣ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਪਾਕਿਸਤਾਨੀ ਝੰਡਾ ਅਤੇ ਕਰੀਬ ਦੋ ਦਰਜਨ ਮਿਲੇ ਗੁਬਾਰੇ

PunjabKesari

ਜਦੋਂ ਲੋਕਾਂ ਨੇ ਸਵੇਰੇ ਤੜਕਸਾਰ ਪਾਕਿਸਤਾਨ ਦੇ ਝੰਡੇ ਅਤੇ ਗੁਬਾਰੇ ਵੇਖੇ ਤਾਂ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਨ੍ਹਾਂ ਗੁਬਾਰਿਆਂ 'ਤੇ ਆਈ. ਲਵ. ਪਾਕਿਸਤਾਨ ਲਿਖਿਆ ਹੋਇਆ ਸੀ। ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਪਹੁੰਚੀ ਅਤੇ ਪਾਕਿਸਤਾਨੀ ਵਪਾਰੀ ਅਤੇ ਝੰਡੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । 
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗੁਬਾਰੇ ਅੱਧੀ ਰਾਤ ਨੂੰ ਇਕ ਕਿਸਾਨ ਦੇ ਖੇਤਾਂ ’ਚ ਡਿੱਗੇ ਹੋਏ ਸਨ ਅਤੇ ਜਿਸ ਦਾ ਪਿੰਡ ਵਾਸੀਆਂ ਨੂੰ ਸਵੇਰ ਸਮੇਂ ਪਤਾ ਚੱਲਿਆ ਉਪਰੰਤ ਸਮੁੱਚੇ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ। ਪਿੰਡ ਦੇ ਇਕ ਵਿਅਕਤੀ ਜਗਤਾਰ ਸਿੰਘ ਕਾਲੂ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਘਰ ਦੇ ਲਾਗੇ ਕਿਸੇ ਚੀਜ਼ ਦੇ ਫਟਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਕਰੀਬ 100 ਤੋਂ ਵੱਧ ਗੁਬਾਰੇ ਝੋਨੇ ਦੇ ਖੇਤਾਂ ’ਚ ਡਿੱਗੇ ਹੋਏ ਸਨ ਅਤੇ ਜੋ ਝੋਨੇ ਦੀਆਂ ਸੂਲਾਂ ਦੇ ਚੁਬਣ ਨਾਲ ਹੋਲੀ-ਹੋਲੀ ਫਟ ਰਹੇ ਸਨ। 
 

ਇਹ ਵੀ ਪੜ੍ਹੋ: 75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’

PunjabKesariਉਨ੍ਹਾਂ ਦੱਸਿਆ ਕਿ ਉਕਤ ਗੁਬਾਰਿਆਂ ਨਾਲ ਪਾਕਿਸਤਾਨੀ ਝੰਡਾ ਵੀ ਬੰਨ੍ਹਿਆ ਹੋਇਆ ਸੀ। ਜਦਕਿ ਸਫੈਦ ਤੇ ਹਰੇ ਰੰਗ ਦੇ ਇਨ੍ਹਾਂ ਗੁਬਾਰਿਆਂ ’ਤੇ ਆਈ.ਲਵ. ਪਾਕਿਸਤਾਨ ਲਿਖਿਆ ਹੋਇਆ ਸੀ। ਖੇਤ ਦੇ ਮਾਲਿਕ ਸਿੁਰੰਦਰ ਸਿੰਘ ਵੱਲੋਂ ਇਸ ਘਟਨਾ ਦੀ ਕੰਟਰੋਲ ਰੂਮ ਵਿਖੇ ਸੂਚਨਾ ਦਿੱਤੀ ਗਈ, ਜਿਸ ’ਤੇ ਸਵੇਰੇ ਕਰੀਬ 7 ਕੁ ਵਜੇ ਮੌਕੇ ’ਤੇ ਪਹੁੰਚੇ ਸਬ-ਇੰਸਪੈਕਟਰ ਰਾਜੇਸ਼ਵਰ ਸਿੰਘ ਨੇ ਇਕ ਖੇਤ ’ਚੋਂ ਉਕਤ ਗੁਬਾਰੇ ਤੇ ਉਸ ਨਾਲ ਬੰਨ੍ਹਿਆ ਪਾਕਿਸਤਾਨੀ ਝੰਡਾ ਬਰਾਮਦ ਕੀਤਾ ਅਤੇ ਆਪਣੇ ਨਾਲ ਲੈ ਗਏ। ਸਬ-ਇੰਸਪੈਕਟਰ ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਕਈ ਗੁਬਾਰੇ ਫਟ ਚੁੱਕੇ ਸਨ ਜਦਕਿ ਖੇਤ ’ਚੋਂ ਕਰੀਬ 22 ਗੁਬਾਰੇ ਅਤੇ ਪਾਕਿਸਤਾਨੀ ਝੰਡਾ ਬਰਾਮਦ ਹੋਇਆ ਹੈ, ਜਿਸ ਨੂੰ ਉਹ ਜ਼ਾਂਚ ਲਈ ਲੈ ਕੇ ਜਾ ਰਹੇ ਹਨ। 

ਜ਼ਿਕਰਯੋਗ ਹੈ ਕਿ ਵਿਧਾਇਕ ਅਮਰਜੀਤ ਸਿੰਘ ਸੰਦੋਆ ਇਸ ਪਿੰਡ ਦੇ ਵਸਨੀਕ ਹਨ, ਜਿਸ ਕਰਕੇ ਇਸ ਘਟਨਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਖੇਤਰ ’ਚ ਉਕਤ ਸਮੱਗਰੀ ਮਿਲਣ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਪਾਈਆਂ ਜਾ ਰਹੀਆਂ ਸਨ। ਕੁਝ ਦਾ ਕਹਿਣਾ ਸੀ ਕਿ ਪਾਕਿਸਤਾਨ ਵੱਲੋਂ 14 ਅਗਸਤ ਨੂੰ ਆਪਣਾ ਅਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਸ਼ਾਇਦ ਉਧਰੋਂ ਉਡ ਕੇ ਹੀ ਇਹ ਗੁਬਾਰੇ ਇਥੇ ਆਏ ਹੋਣਗੇ। ਜਦਕਿ ਕੁਝ ਦਾ ਕਹਿਣਾ ਸੀ ਕਿ ਇਹ ਕਿਸੀ ਦੀ ਸ਼ਰਾਰਤ ਹੋ ਸਕਦੀ ਹੈ ਕਿਉਂਕਿ 200 ਤੋਂ 250 ਕਿਲੋਮੀਟਰ ਦੂਰੀ ’ਤੇ ਸਥਿਤ ਭਾਰਤ-ਪਾਕਿਸਤਾਨ ਸਰਹੱਦ ਤੋਂ ਇੰਨੀ ਮਾਤਰਾ ’ਚ ਗੁਬਾਰਿਆਂ ਦਾ ਪਹੁੰਚਣਾ ਸੰਭਵ ਨਹੀਂ ਹੈ। ਮੌਕੇ ’ਤੇ ਮੌਜ਼ੂਦ ਨੌਜਵਾਨ ਪਰਮਜੀਤ ਸਿੰਘ, ਪ੍ਰੀਤਮ ਸਿੰਘ, ਪ੍ਰੇਮ ਸਿੰਘ ਫੌਜ਼ੀ, ਤਰਸੇਮ ਸਿੰਘ ਫੌਜ਼ੀ ਤੇ ਜਸਵਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸਮੁੱਚੀ ਜ਼ਾਂਚ ਕਰਵਾਏ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ

PunjabKesari

ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜ਼ਾਂਚ ਕਰੇਗੀ : ਜ਼ਿਲ੍ਹਾ ਪੁਲਸ ਮੁਖੀ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਅਖਿਲ ਚੌਧਰੀ ਨੇ ਆਖਿਆ ਕਿ ਉਕਤ ਗੁਬਾਰਿਆਂ ’ਤੇ ਪਾਕਿਸਤਾਨ ਦਾ ਸਿੰਬਲ ਹੈ ਅਤੇ ਮੁੱਢਲੀ ਜ਼ਾਂਚ ਦੌਰਾਨ ਇਹ ਗੁਬਾਰੇ ਕਿਸੀ ਨਜ਼ਦੀਕੀ ਸਥਾਨ ਤੋਂ ਆਏ ਜਾਪਦੇ ਹਨ। ਮਗਰ ਉਨ੍ਹਾਂ ਹੋਰਨਾਂ ਪਹਿਲੂਆਂ ਤੋਂ ਵੀ ਇਨਕਾਰ ਨਾ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜ਼ਾਂਚ ਕਰਨ ਦੀ ਗੱਲ ਕਹੀ।

ਜ਼ਿਕਰਯੋਗ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਦਾ ਝੰਡਾ ਅਤੇ ਆਈ ਲਵ ਪਾਕਿਸਤਾਨ ਲਿਖੇ ਗ਼ੁਬਾਰਿਆਂ ਦਾ ਵੱਡੀ ਮਾਤਰਾ ਦੇ ਵਿੱਚ ਮਿਲਣਾ ਕਿਤੇ ਨਾ ਕਿਤੇ  ਲੋਕਾਂ ਦੇ ਵਿਚ ਡਰ ਪੈਦਾ ਕਰ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਸਵੇਰੇ ਹੀ ਬਲਾਕ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਉਸ ਸਮੇਂ ਖਲਬਲੀ ਮਚ ਗਈ ਸੀ ਜਦੋਂ ਮੋਤੀਆਂ ਦੇ ਬਾਹਰਵਾਰ ਬਾੜੀਆਂ ਕਲਾਂ ਦੇ ਵਸੀਮੇਂ 'ਤੇ ਦੋ ਦਰਜਨ ਦੇ ਕਰੀਬ ਗੁਬਾਰਿਆਂ ਨਾਲ ਬੰਨ੍ਹਿਆ ਹੋਇਆ ਪਾਕਿਸਤਾਨੀ ਝੰਡਾ ਮਿਲਿਆ ਸੀ। ਇਸ ਝੰਡੇ 'ਤੇ ਪਾਕਿਸਤਾਨੀ ਫੋਨ ਨੰਬਰ ਅਤੇ ਲਾਹੌਰ ਲਿਖਿਆ ਹੋਇਆ ਸੀ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News