ਰੇਲ ਚਲਾਉਣ ਲਈ ਹਰਕਤ ''ਚ ਆਇਆ ਮਹਿਕਮਾ, ਟਰੈਕ ਦੀ ਜਾਂਚ ਕੀਤੀ ਸ਼ੁਰੂ

11/06/2020 5:26:44 PM

ਰੂਪਨਗਰ (ਸੱਜਣ ਸੈਣੀ)— ਪੰਜਾਬ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਬਾਅਦ ਭਾਵੇਂ ਕਿ ਕਿਸਾਨਾਂ ਵੱਲੋਂ ਰੇਲਵੇ ਪਲੇਟ ਫਾਰਮ ਖ਼ਾਲੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਆਪਣੇ ਧਰਨੇ ਨੂੰ ਰੇਲਵੇ ਦੀ ਪਾਰਕਿੰਗ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਦਾ ਪਹਿਲਾ ਫ਼ੈਸਲਾ ਹੋਇਆ ਹੈ ਕਿ ਸਿਰਫ਼ ਮਾਲ ਗੱਡੀਆਂ ਨੂੰ ਚਲਾਉਣ ਲਈ ਛੂਟ ਦਿੱਤੀ ਗਈ ਹੈ, ਸਵਾਰੀ ਨੂੰ ਨਹੀਂ, ਉਸੇ ਫ਼ੈਸਲੇ ਸਿਰਫ਼ ਮਾਲ ਗੱਡੀਆਂ ਹੀ ਚੱਲਣ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

PunjabKesari

ਜਦੋਂਕਿ ਰੇਲਵੇ ਦੇ ਚੇਅਰਮੈਨ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਮਾਲ ਅਤੇ ਸਵਾਰੀ ਗੱਡੀਆਂ ਇਕੱਠੀਆਂ ਹੀ ਚਲਾਈਆਂ ਜਾਣਗੀਆਂ। ਅਜਿਹੇ 'ਚ ਕਿਸਾਨਾਂ ਅਤੇ ਰੇਲਵੇ ਮਹਿਕਮੇ ਵਿਚਕਾਰ ਹਾਲੇ ਕੋਈ ਸਹਿਮਤੀ ਵਿਖਾਈ ਨਹੀਂ ਦੇ ਰਹੀ। ਹਾਲਾਂਕਿ ਰੇਲਵੇ ਮਹਿਕਮੇ ਵੱਲੋਂ ਰੇਲਵੇ ਟਰੈਕ ਦੀ ਟੈਸਟਿੰਗ ਸ਼ੁਰੂ ਕਰਦੇ ਹੋਏ ਟੈਕਨੀਕਲ ਟੀਮ ਦੀ ਇਕ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ

PunjabKesari

ਰੂਪਨਗਰ ਦੇ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ 'ਚ ਢਿੱਲ ਦਿੰਦੇ ਹੋਏ ਆਪਣੇ ਧਰਨੇ ਰੇਲਵੇ ਪਲੇਟਫਾਰਮਾਂ ਤੋਂ ਚੁੱਕ ਲਏ ਹਨ ਅਤੇ ਰੇਲਵੇ ਸਟੇਸ਼ਨ ਦੇ ਬਾਅਦ ਆਪਣੇ ਧਰਨੇ ਲਗਾ ਦਿੱਤੇ ਹਨ। ਰੂਪਨਗਰ ਸਿਟੀ ਪੁਲਸ ਵੱਲੋਂ ਰੇਲਵੇ ਸਟੇਸ਼ਨ ਦੀ ਸੁਰੱਖਿਆ ਦਾ ਜ਼ਾਇਜਾ ਲਿਆ ਗਿਆ ।

ਇਹ ਵੀ ਪੜ੍ਹੋ: ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

PunjabKesari

ਇਸੇ ਦੌਰਾਨ ਰੇਲਵੇ ਮਹਿਕਮੇ ਵੱਲੋਂ ਰੇਲ ਟਰੈਕ ਦੀ ਚੈਕਿੰਗ ਲਈ ਇਕ ਟੈਕਨੀਕਲ ਟੀਮ ਨਾਲ ਲੈਸ ਰੇਲ ਗੱਡੀ ਵੀ ਚਲਾਈ ਗਈ ਹੈ, ਜੋ ਇਹ ਯਕੀਨੀ ਕਰੇਗੀ ਕਿ ਰੇਲ ਗੱਡੀਆਂ ਦੇ ਚੱਲਣ ਲਈ ਰੇਲਵੇ ਟਰੈਕ ਪੁਰੀ ਤਰ੍ਹਾਂ ਸੁਰੱਖਿਅਤ ਹੈ। ਸੁਨੀਲ ਕੁਮਾਰ ਐੱਚ. ਐੱਸ. ਓ. ਰੂਪਨਗਰ ਨੇ ਕਿਹਾ ਕਿ ਰੇਲਵੇ ਟਰੈਕ 'ਤੇ ਰੇਲਵੇ ਸਟੇਸ਼ਨ ਲਈ ਪੰਜਾਬ ਪੁਲਸ ਵੱਲੋਂ ਵੀ ਸੁਰੱਖਿਆ ਦਿੱਤੀ ਜਾ ਰਹੀ ਹੈ, ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

PunjabKesari

ਧਰਨੇ ਸਬੰਧੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਨੇ-ਬਹਾਨੇ ਕਿਸਾਨਾਂ ਦੇ ਸੰÎਘਰਸ਼ ਨੂੰ ਖ਼ਤਮ ਕਰਨ ਲਈ ਹੱਥ ਕੰਡੇ ਆਪਣਾ ਰਹੀ ਹੈ। ਮਾਲ ਗੱਡੀਆਂ ਲਈ ਕਿਸਾਨਾਂ ਨੇ ਟਰੈਕ ਤਾਂ ਪਹਿਲਾਂ ਹੀ ਖਾਲੀ ਕੀਤੇ ਹੋਏ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਰੇਲਵੇ ਟਰੈਕ ਸਿਰਫ਼ ਮਾਲ ਗੱਡੀਆਂ ਦੇ ਚੱਲਣ ਲਈ ਖਾਲੀ ਕੀਤੇ ਗਏ ਹਨ ਸਾਵਰੀ ਗੱਡੀਆਂ ਲਈ ਨਹੀਂ ਜੇਕਰ ਸਵਾਰੀ ਗੱਡੀਆਂ ਚਲਾਈਆਂ ਤਾਂ ਕਿਸਾਨ ਵਿਰੋਧ ਕਰਨਗੇ।

ਇਹ ਵੀ ਪੜ੍ਹੋ: ਅਗਵਾ ਕੀਤੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ, ਕਰੋੜਾਂ ਦੀ ਪ੍ਰਾਪਰਟੀ ਕਰਕੇ ਕੀਤਾ ਕਤਲ

PunjabKesari


shivani attri

Content Editor

Related News