ਰੂਪਨਗਰ ਪੁਰਾਤਤਵ ਅਜਾਇਬਘਰ ''ਚ ਮੌਜੂਦ ਹੈ ਸਦੀਆਂ ਪੁਰਾਣਾ ਇਤਿਹਾਸ

09/09/2019 1:26:19 PM

ਰੂਪਨਗਰ (ਕੈਲਾਸ਼)— ਰੂਪਨਗਰ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਰੂਪਨਗਰ 'ਚ ਪਹਿਲੀ ਬਸਤੀ ਹੜੱਪਾ ਸੰਸਕ੍ਰਿਤੀ ਦੇ ਲੋਕਾਂ ਵੱਲੋਂ ਲਗਭਗ 2000 ਈਸਵੀ ਪੂਰਵ 'ਚ ਵਸਾਈ ਗਈ ਅਤੇ ਲੋਕਾਂ ਨੂੰ ਰੂਪਨਗਰ ਦੀ ਜਾਣਕਾਰੀ ਦੇਣ ਲਈ ਰੂਪਨਗਰ ਦੇ ਸਰਕਾਰੀ ਕਾਲਜ ਦੇ ਨਜ਼ਦੀਕ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਵੱਲੋਂ ਰੂਪਨਗਰ 'ਚ ਇਕ ਪੁਰਾਤਤ ਅਜਾਇਬਘਰ ਵੀ ਸਥਾਪਤ ਕੀਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਸ਼ਹਿਰ ਸਬੰਧੀ ਜਾਣਕਾਰੀ ਮਿਲ ਸਕੇ। ਕੇਂਦਰ ਸਰਕਾਰ ਨੇ ਇਥੇ ਉਹ ਸਾਰੀਆਂ ਅਮੁੱਲ ਵਸਤੂਆਂ ਦਾ ਸੰਗ੍ਰਹਿ ਵੀ ਕੀਤਾ ਜਿਨ੍ਹਾਂ ਨੂੰ ਖੁਦਾਈ ਦੌਰਾਨ ਬਰਾਮਦ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਅਜਾਇਬਘਰ 'ਚ ਸ਼ਹਿਰ ਵਾਸੀਆਂ ਦੀ ਦਿਲਚਸਪੀ ਬਹੁਤ ਹੀ ਘੱਟ ਹੈ। ਅਜਾਇਬਘਰ ਦੀ ਸਥਾਪਨਾ ਸਾਲ 1997 ਵਿਚ ਕੀਤੀ ਗਈ ਅਤੇ ਸਰਕਾਰ ਦੁਆਰਾ ਇਸ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਨਾਮਾਤਰ ਫੀਸ ਰੱਖੀ ਗਈ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਵਾਸੀਆਂ ਨੇ ਇਸ 'ਚ ਰੂਚੀ ਨਹੀਂ ਲਈ। ਇਥੋਂ ਤੱਕ ਕਿ ਪ੍ਰਦੇਸ਼ ਸਰਕਾਰ ਦੇ ਬਹੁਤ ਘੱਟ ਉੱਚ ਅਧਿਕਾਰੀ ਅਤੇ ਰਾਜਨੀਤਿਕਾਂ ਨੇ ਇਸ ਵੱਲ ਰੁਖ ਕੀਤਾ। ਸੂਤਰ ਦੱਸਦੇ ਹਨ ਕਿ ਮਈ-ਜੂਨ ਦੀਆਂ ਛੁੱਟੀਆਂ ਵਿਚ ਹੋਰ ਸਥਾਨਾਂ ਦੇ ਸਕੂਲੀ ਬੱਚੇ ਰੂਪਨਗਰ 'ਚ ਸਥਾਪਤ ਅਜਾਇਬਘਰ ਦੀ ਜਾਣਕਾਰੀ ਲੈਣ ਲਈ ਇੱਥੇ ਪਹੁੰਚਦੇ ਹਨ। ਕਦੇ-ਕਦੇ ਸਥਾਨਕ ਸਕੂਲ ਵੀ ਆਪਣੇ ਵਿਦਿਆਰਥੀਆਂ ਨੂੰ ਰੂਪਨਗਰ ਦੇ ਅਜਾਇਬਘਰ 'ਚ ਭੇਜਦੇ ਹਨ ਪਰ ਇਸ ਦੇ ਬਾਵਜੂਦ ਅਕਸਰ ਅਜਾਇਬਘਰ ਨੂੰ ਹਫਤੇ ਦੇ ਸਾਰੇ ਦਿਨਾਂ ਵਿਚ ਲਗਭਗ ਖਾਲੀ ਦੇਖਿਆ ਜਾ ਸਕਦਾ ਹੈ।
ਨਾਮਾਤਰ ਹੈ ਪ੍ਰਵੇਸ਼ ਦੀ ਫੀਸ
ਮਿਲੀ ਜਾਣਕਾਰੀ ਅਨੁਸਾਰ ਅਜਾਇਬਘਰ 'ਚ ਪ੍ਰਵੇਸ਼ ਲਈ ਸਰਕਾਰ ਵੱਲੋਂ ਨਾਮਾਤਰ ਫੀਸ ਸਿਰਫ 5 ਰੁਪਏ ਵਿਅਕਤੀ ਰੱਖੀ ਗਈ ਹੈ ਜਦਕਿ ਇਹੀ ਫੀਸ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਤੋਂ 100 ਰੁਪਏ ਪ੍ਰਤੀ ਵਿਅਕਤੀ ਵਸੂਲ ਕੀਤੀ ਜਾਂਦੀ ਹੈ। ਅਜਾਇਬਘਰ ਦੀ ਜੇਕਰ ਮਹੀਨੇ ਦੀ ਆਮਦਨ ਦਾ ਅਨੁਮਾਨ ਲਗਾਇਆ ਜਾਵੇ ਤਾਂ ਇਹ ਔਸਤਨ 3 ਤੋਂ 5 ਹਜ਼ਾਰ ਰੁਪਏ ਤੱਥ ਰਹਿੰਦੀ ਹੈ ਜਦਕਿ ਅਜਾਇਬਘਰ 'ਚ ਏਸੀ ਤੱਕ ਲੱਗੇ ਹੋਣ ਨਾਲ ਇਸਦਾ ਬਿਜਲੀ ਬਿੱਲ ਕਰੀਬ 16 ਹਜ਼ਾਰ ਰੁਪਏ ਤੋਂ ਉਪਰ ਪ੍ਰਤੀ 2 ਮਹੀਨੇ ਦਾ ਆਉਂਦਾ ਹੈ। ਭਲੇ ਹੀ ਅਜਾਇਬਘਰ 'ਚ ਸਰਕਾਰ ਨੂੰ ਆਮਦਨ ਨਹੀਂ ਹੈ ਅਤੇ ਇਹ ਲੋਕਾਂ ਨੂੰ ਆਪਣੀ ਪ੍ਰਾਚੀਨਤਮ ਸੰਸਕ੍ਰਿਤੀ ਦੀ ਜਾਣਕਾਰੀ ਦੇਣ ਲਈ ਖੋਲ੍ਹਿਆ ਗਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ 'ਚ ਇਸ ਦੀ ਜਾਗਰੂਕਤਾ ਨਾ ਹੋਣ ਨਾਲ ਉਨ੍ਹਾਂ ਦੀ ਕੋਈ ਦਿਲਚਸਪੀ ਵੀ ਨਹੀਂ ਰਹਿੰਦੀ।

PunjabKesari
6 ਕਾਲ ਤੱਕ ਦੀ ਜਾਣਕਾਰੀ ਮੌਜੂਦ ਹੈ ਅਜਾਇਬਘਰ
ਪੁਰਾਤਨ ਸ਼ਹਿਰ ਰੂਪਨਗਰ ਦੇ ਅਜਾਇਬ ਘਰ ਵਿਚ ਪਹਿਲੇ ਕਾਲ ਜਿਸ 'ਚ ਹੜੱਪਾ ਸੰਸਕ੍ਰਿਤੀ ਲਗਭਗ ਈਸਵੀ ਪੂਰਵ 2000 ਤੋਂ 1400 ਤੱਕ, ਦੂਜੇ ਕਾਲ ਦੀ ਸੰਸਕ੍ਰਿਤੀ ਈਸਵੀ ਪੂਰਵ 1100 ਤੋਂ ਲੈ ਕੇ 700 ਤੱਕ, ਤੀਜੇ ਕਾਲ ਸਬੰਧੀ ਕੀਤੀਆਂ ਖੋਜਾਂ ਸਬੰਧੀ ਜਾਣਕਾਰੀ ਈਸਵੀ ਪੂਰਵ 600 ਤੋਂ ਲੈ ਕੇ 200 ਤੱਕ, ਚੌਥੀ ਕਾਲ ਦੀ ਆਰੰਭਕ ਇਤਿਹਾਸਕ ਜਾਣਕਾਰੀ ਲਗਭਗ 280 ਈਸਾ ਪੂਰਵ ਤੋਂ ਲੈ ਕੇ ਈਸਵੀ 600 ਤੱਕ, ਪੰਜਵੇਂ ਕਾਲ ਆਰੰਭਕ ਮੱਧਕਾਲ ਲਗਭਗ 700 ਤੋਂ ਲੈ ਕੇ 1200 ਈਸਵੀ ਤੱਕ ਅਤੇ 6ਵੇਂ ਮੱਧਕਾਲ 'ਚ ਲਗਭਗ 1200 ਤੋਂ ਲੈ ਕੇ 17 ਹਜ਼ਾਰ ਤੱਕ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਟਲਾ ਨਿਹੰਗ ਖਾਨ ਸਬੰਧੀ ਖੋਜੇ ਗਏ ਪਦਾਰਥਾਂ ਦੀ ਜਾਣਕਾਰੀ ਵੀ ਅਜਾਇਬਘਰ 'ਚ ਉਪਲਬੱਧ ਹੈ।

PunjabKesari
ਉੱਚ ਅਧਿਕਾਰੀਆਂ ਅਤੇ ਉਚ ਰਾਜਨੀਤਿਕਾਂ ਦੀ ਹਾਜ਼ਰੀ ਵੀ ਹੈ ਨਾਮਾਤਰ
ਇਕ ਮੌਕਾ ਅਜਿਹਾ ਹੁੰਦਾ ਹੈ ਕਿ ਜਿਸ ਖੇਤਰ 'ਚ ਉੱਚ ਅਧਿਕਾਰੀਆਂ ਅਤੇ ਉੱਚ ਰਾਜਨੀਤਿਕਾਂ ਦੀ ਹਾਜ਼ਰੀ ਜ਼ਿਆਦਾ ਰਹਿੰਦੀ ਹੈ। ਉਸ ਖੇਤਰ ਦਾ ਵਿਕਾਸ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਰੂਪਨਗਰ ਅਜਾਇਬਘਰ ਇਸ ਤੋਂ ਵੀ ਵਾਂਝਾ ਹੈ। ਸਿਰਫ ਇਕਾ-ਦੁੱਕਾ ਉਚ ਅਧਿਕਾਰੀ ਅਤੇ ਉੱਚ ਰਾਜਨੀਤਿਕ ਹੀ ਅਜਾਇਬਘਰ ਨੂੰ ਦੇਖਣ ਲਈ ਪਹੁੰਚਦੇ ਹਨ। ਸੂਤਰ ਦਸਦੇ ਹਨ ਕਿ ਮੌਜੂਦਾ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਵਿਧਾਇਕ ਬਰਾੜ ਅਤੇ ਸਾਬਕਾ ਡਿਪਟੀ ਕਮਿਸ਼ਨਰ ਵਿੰਨੀ ਮਹਾਜਨ ਤੋਂ ਇਲਾਵਾ ਸਥਾਨਕ ਸ਼ਿਵਾਲਕ ਪਬਲਿਕ ਸਕੂਲ ਅਤੇ ਕੁਝ ਦੂਜੇ ਸਕੂਲਾਂ ਦੇ ਵਿਦਿਆਰਥੀ ਆ ਚੁੱਕੇ ਹਨ।

PunjabKesari
ਅਜਾਇਂਬਘਰ 'ਚ ਹਨ 4 ਸਕਿਉਰਿਟੀ ਗਾਰਡ ਅਤੇ 7 ਵਰਕਰ
ਪਤਾ ਲੱਗਾ ਹੈ ਕਿ ਰੂਪਨਗਰ ਦੇ ਅਜਾਇਬਘਰ ਵਿਚ ਸੁਰੱਖਿਆ ਲਈ ਲਗਭਗ 4 ਸਕਿਉਰਿਟੀ ਗਾਰਡ ਤੇ 7 ਕਰਮਚਾਰੀ ਤਾਇਨਾਤ ਹਨ, ਜੋ ਲੋਕਾਂ ਨੂੰ ਵਿਭਿੰਨ ਪ੍ਰਕਾਰ ਦੀ ਇਕੱਤਰ ਕੀਤੀ ਗਈ ਸਮੱਗਰੀ ਪ੍ਰਤੀ ਜਾਣਕਾਰੀ ਦਿੰਦੇ ਹਨ ਅਤੇ ਇਨ੍ਹਾਂ ਦਾ ਮਾਸਿਕ ਖਰਚ ਹਜ਼ਾਰਾਂ ਰੁਪਿਆਂ 'ਚ ਹੁੰਦਾ ਹੈ ਜਦਕਿ ਅਜਾਇਬਘਰ ਦੀ ਆਮਦਨ ਨਾਮਾਤਰ ਹੈ।
ਅਜਾਇਬਘਰ ਦੇ ਪ੍ਰਚਾਰ ਲਈ ਲਗਾਏ ਸਨ ਫਲੈਕਸ ਬੋਰਡ
ਅਜਾਇਬਘਰ 'ਚ ਮੌਜੂਦ ਐਮਟੀਐਸ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਜਦੋਂ ਅਜਾਇਬਘਰ ਦਾ ਆਰੰਭ ਕੀਤਾ ਗਿਆ ਤਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਥਾਂਵਾਂ ਅਤੇ ਫਲੈਕਸ ਬੋਰਡ ਵੀ ਲਗਾਏ ਸਨ ਪਰੰਤੂ ਇਸ ਦੇ ਬਾਵਜੂਦ ਵੀ ਲੋਕਾਂ ਨੇ ਇਸ ਵਿਚ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਇਥੋਂ ਦੂਜੇ ਜਿਲ੍ਹਿਆਂ ਤੇ ਰਾਜਾਂ ਤੋਂ ਲੋਕ ਜਾਣਕਾਰੀ ਲਈ ਪਹੁੰਚਦੇ ਹਨ ਜਦਕਿ ਰੂਪਨਗਰ ਸ਼ਹਿਰ ਦੇ ਪ੍ਰਾਚੀਨ ਇਤਿਹਾਸ ਸਬੰਧੀ ਜਿਸ ਵਿਚ ਮੋਹਨਜਦੜੋ ਅਤੇ ਹੜੱਪਾ ਦੀ ਸੰਸਕ੍ਰਿਤੀ ਵੀ ਦੇਖਣ ਨੂੰ ਮਿਲਦੀ ਹੈ।
ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੀ ਲੋੜ
ਇਸ ਸਬੰਧ 'ਚ ਸ਼ਹਿਰ ਦੇ ਵੱਖ-ਵੱਖ ਸਮਾਜਸੇਵੀਆਂ ਅਤੇ ਸਾਹਿਤ ਅਤੇ ਪੁਰਾਤਤਵ ਚੀਜ਼ਾਂ ਨਾਲ ਪ੍ਰੇਮ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਸ਼ਹਿਰਵਾਸੀਆਂ ਨੂੰ ਆਪਣੇ ਹੀ ਪ੍ਰਾਚੀਨਤਮ ਖੋਜਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਜਾਗਰੂਕਤਾ ਅਭਿਆਨ ਚਲਾਉਣਾ ਚਾਹੀਦਾ ਹੈ ਅਤੇ ਸਕੂਲੀ ਪ੍ਰਬੰਧਕਾਂ ਨੁੰ ਵੀ ਆਪਣੇ ਵਿਦਿਆਰਥੀਆਂ ਨੂੰ ਇਸ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਬੱਚਿਆਂ ਦੇ ਟੂਰ ਲਗਵਾਉਣੇ ਚਾਹੀਦੇ ਹਨ।


shivani attri

Content Editor

Related News