ਰੂਪਨਗਰ ਜ਼ਿਲ੍ਹੇ 'ਚ UP ਤੋਂ ਪਹੁੰਚੇ ਕਣਕ ਦੇ ਭਰੇ 50 ਟਰਾਲੇ, ਕਿਸਾਨਾਂ ਨੇ ਘੇਰ ਲਗਾਇਆ ਧਰਨਾ (ਵੀਡੀਓ)
Friday, Apr 09, 2021 - 12:47 PM (IST)
ਰੂਪਨਗਰ ,(ਸੱਜਣ ਸਿੰਘ ਸੈਣੀ)- ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਦੇ ਸੋਲਖੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਵੱਲੋਂ ਯੂ.ਪੀ. ਤੋਂ ਭਰ ਕੇ ਆਏ ਕਣਕ ਦੇ 50 ਟਰੱਕਾਂ ਦੇ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਹੈ ।
ਇਹ ਵੀ ਪੜ੍ਹੋ: ਕੇਂਦਰ ਦੀ ਹੰਕਾਰੀ ਸਰਕਾਰ ਨੂੰ ਝੁਕਾ ਕੇ ਹੀ ਦਮ ਲਵਾਂਗੇ : ਹਰਸਿਮਰਤ ਬਾਦਲ
ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀ ਖੇਤੀ ਨੂੰ ਬਚਾਉਣ ਲਈ ਦਿੱਲੀ ਬਾਰਡਰਾਂ 'ਤੇ ਧਰਨੇ ਲਗਾ ਰਹੇ ਹਨ, ਦੂਜੇ ਪਾਸੇ ਹੋਰ ਸਟੇਟਾਂ ਤੋਂ ਸਸਤੀ ਕਣਕ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ।
ਦੱਸ ਦੇਈਏ ਕਿ ਸੋਲਖੀਆਂ ਵਿਖੇ ਸਥਿਤ ਮੇਗਾਸਟਾਰ ਆਟਾ ਮਿੱਲ ਵਿਚ ਯੂ.ਪੀ. ਤੋਂ 50 ਵੱਡੇ ਕਣਕ ਦੇ ਟਰਾਲੇ ਖਾਲੀ ਹੋਣ ਲਈ ਪਹੁੰਚੇ ਸਨ, ਜਦੋਂ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਪਿੰਡਾਂ ਤੋਂ ਕਿਸਾਨ ਇਕੱਠੇ ਹੋ ਕੇ ਟਰੱਕਾਂ ਦੇ ਅੱਗੇ ਧਰਨਾ ਲਗਾ ਕੇ ਬੈਠ ਗਏ,
ਇਹ ਵੀ ਪੜ੍ਹੋ: ਕੋਵਿਡ 19: ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੀਤੀ ਇਹ ਵੱਡੀ ਮੰਗ
ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਪੰਜਾਬ ਦੇ ਵਿੱਚ ਬਾਹਰੋਂ ਕਣਕ ਦਾ ਇੱਕ ਦਾਣਾ ਵੀ ਨਹੀਂ ਆਉਣ ਦਿੱਤਾ ਜਾਵੇਗਾ ।