ਪਾਇਲ ''ਚ ''ਰਿਲੇਅ ਰਨ ਫਾਰ ਡਰੱਗ ਫਰੀ ਪੰਜਾਬ'' ਦਾ ਆਯੋਜਨ

06/20/2018 3:58:31 PM

ਪਾਇਲ (ਕੁਲਦੀਪ ਬਰਮਾਲੀਪੁਰ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ 'ਡੈਪੋ ਮੁਹਿੰਮ' ਤਹਿਤ ਅੱਜ ਸਬ ਡਵੀਜ਼ਨ ਪਾਇਲ 'ਚ ਨਿਵੇਕਲਾ ਉਪਰਾਲਾ ਕੀਤਾ ਗਿਆ। ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਬ ਡਵੀਜ਼ਨ ਅਧੀਨ ਪੈਂਦੇ ਤਿੰਨ ਪਿੰਡਾਂ ਤੋਂ ਇੱਕੋ ਵੇਲੇ ਮੈਰਾਥਨ ਦੌੜਾਂ ਸ਼ੁਰੂ ਹੋਈਆਂ, ਜੋ ਕਿ ਦਾਣਾ ਮੰਡੀ ਪਾਇਲ ਵਿਖੇ ਸਮਾਪਤ ਹੋਈਆਂ। ਦੌੜ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਅਜੇ ਸੂਦ ਨੇ ਵਿਸ਼ੇਸ਼ ਤੌਰ 'ਤੇ ਸ਼ਿਰੱਕਤ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਇਲ ਦੇ ਐੱਸ. ਡੀ. ਐੱਮ.  ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਦੌੜਾਂ 'ਰਿਲੇਅ ਰਨ ਫਾਰ ਡਰੱਗ ਫਰੀ ਪੰਜਾਬ' ਦੇ ਸਲੋਗਨ ਅਧੀਨ ਆਯੋਜਿਤ ਕੀਤੀਆਂ ਗਈਆਂ, ਜਿਸ 'ਚ 300 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਹਿੱਸਾ ਲੈਣ ਵਾਲਿਆਂ 'ਚ ਪੁਲਸ ਵਿਭਾਗ ਦੇ ਜਵਾਨ, ਖੇਡ ਕਲੱਬਾਂ, ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਅਤੇ ਸਬ ਡਵੀਜ਼ਨ ਪਾਇਲ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਹ ਦੌੜ ਸਵੇਰੇ 7 ਵਜੇ ਪਿੰਡ ਰਾਮਪੁਰ, ਪਿੰਡ ਰੌਣੀ ਅਤੇ ਪਿੰਡ ਰਾਮਗੜ• ਸਰਦਾਰਾਂ ਤੋਂ ਇੱਕੋ ਵੇਲੇ ਸ਼ੁਰੂ ਹੋਈ ਅਤੇ ਦਾਣਾ ਮੰਡੀ, ਪਾਇਲ ਵਿਖੇ ਖ਼ਤਮ ਹੋਈ। 
ਜ਼ਿਲਾ ਪੁਲਸ ਮੁੱਖੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਸਬ ਡਵੀਜ਼ਨ ਪਾਇਲ 'ਚ ਕੀਤਾ ਗਿਆ ਇਹ ਆਪਣੀ ਤਰ੍ਹਾਂ ਦਾ ਨਿਵੇਕਲਾ ਅਤੇ ਪਹਿਲਾ ਉਪਰਾਲਾ ਹੈ, ਜਿਸ ਨੂੰ ਆਮ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਹੁਣ ਲੋਕ ਨਸ਼ਿਆਂ ਦੀ ਬੁਰਾਈ ਨੂੰ ਸਮਾਜ ਵਿੱਚੋਂ ਖ਼ਤਮ ਕਰਨ ਲਈ ਲਾਮਬੱਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਜ਼ਿਲਾ ਖੰਨਾ 'ਚ ਹੁਣ ਤੱਕ 11881 ਡੈਪੋ ਬਣਾਏ ਜਾ ਚੁੱਕੇ ਹਨ। ਇਕੱਲੇ ਸਬ ਡਵੀਜ਼ਨ ਪਾਇਲ 'ਚ 4300 ਤੋਂ ਵਧੇਰੇ ਡੈਪੋ ਰਜਿਸਟਰ ਕੀਤੇ ਗਏ ਹਨ। 
 


Related News