ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਨੂੰ ਲੈ ਕੇ RTI ਦੀ ਰਿਪੋਰਟ ’ਚ ਹੋਇਆ ਵੱਡਾ ਖ਼ੁਲਾਸਾ

Monday, Jun 19, 2023 - 03:03 PM (IST)

ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਨੂੰ ਲੈ ਕੇ RTI ਦੀ ਰਿਪੋਰਟ ’ਚ ਹੋਇਆ ਵੱਡਾ ਖ਼ੁਲਾਸਾ

ਬਠਿੰਡਾ (ਸੁਖਵਿੰਦਰ) : ਜੇਲ੍ਹ ਵਿਭਾਗ ਨੇ ਆਰ. ਟੀ. ਆਈ. ਐਕਟ ਤਹਿਤ ਲਈ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਪਿਛਲੇ 6 ਸਾਲਾਂ ਦੌਰਾਨ ਮੋਬਾਇਲ ਫ਼ੋਨ ਅਤੇ ਨਸ਼ੇ ਵਾਲੇ ਪਦਾਰਥ ਮਿਲਣ ਦੇ 351 ਪੁਲਸ ਕੇਸ ਦਰਜ ਕੀਤੇ ਗਏ ਹਨ। ਅਜਿਹੇ ’ਚ ਹਰ ਸਾਲ ਜੇਲ੍ਹ ’ਚੋਂ ਮੋਬਾਇਲ ਫ਼ੋਨ ਅਤੇ ਨਸ਼ੇ ਵਾਲੇ ਪਦਾਰਥ ਮਿਲਣ ਦੇ ਲਗਭਗ 58 ਪੁਲਸ ਕੇਸ ਦਰਜ ਹੋਏ ਹਨ। ਉਕਤ ਖ਼ੁਲਾਸਾ ਜਾਗੋ ਦੇ ਸਕੱਤਰ ਸੰਜੀਵ ਗੋਇਲ ਨੇ ਜੇਲ੍ਹ ਵਿਭਾਗ ਤੋਂ ਆਰ. ਟੀ. ਆਈ. ਐਕਟ ਤਹਿਤ ਲਈ ਗਈ ਜਾਣਕਾਰੀ ’ਚ ਹੋਇਆ। ਬਠਿੰਡਾ ਕੇਂਦਰੀ ਜੇਲ੍ਹ ਦੇ ਕੈਦੀ ਵਾਰੰਟ ਦਫ਼ਤਰ ਦੇ ਇੰਚਾਰਜ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਕਿ ਪਿਛਲੇ ਕਰੀਬ 6 ਸਾਲ 4 ਮਹੀਨਿਆਂ ਦੌਰਾਨ ਕੁੱਲ 449 ਕੇਸ ਦਰਜ ਹੋਏ ਹਨ।

ਇਹ ਵੀ ਪੜ੍ਹੋ- ਗਿੱਦੜਬਾਹਾ ਥਾਣੇ 'ਚ ਬੰਦ ਸੀ ਪਿਓ, ਇਲਾਜ ਖੁਣੋਂ 10 ਮਹੀਨਿਆਂ ਦੀ ਧੀ ਨੇ ਤੋੜਿਆ ਦਮ

ਇਨ੍ਹਾਂ ’ਚੋਂ ਸਭ ਤੋਂ ਵੱਧ 282 ਕੇਸ ਜੇਲ੍ਹ ’ਚੋਂ ਮੋਬਾਇਲ ਫੋਨ, ਸਿਮ ਅਤੇ ਚਾਰਜਰ ਆਦਿ ਮਿਲਣ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਜੇਲ੍ਹ ’ਚੋਂ ਤਲਾਸ਼ੀ ਦੌਰਾਨ ਤੰਬਾਕੂ, ਬੀੜੀ, ਸਿਗਰਟ ਅਤੇ ਨਸ਼ੇ ਵਾਲਾ ਪਾਊਡਰ ਆਦਿ ਬਰਾਮਦ ਕਰਨ ਦੇ ਸਬੰਧ ’ਚ ਕੁੱਲ 69 ਕੇਸ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਜੇਲ੍ਹ ਹਾਈ ਸਕਿਓਰਿਟੀ ਜੇਲ੍ਹ ਵਜੋਂ ਜਾਣੀ ਜਾਂਦੀ ਹੈ, ਜਿਸ ਵਿਚ ਕੇਂਦਰੀ ਬਲ ਵੀ ਤਾਇਨਾਤ ਹਨ ਪਰ ਇਸ ਦੇ ਬਾਵਜੂਦ ਜੇਲ ’ਚੋਂ ਲਗਾਤਾਰ ਮੋਬਾਇਲ ਫੋਨ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਜੇਲ੍ਹ ਪ੍ਰਸ਼ਾਸਨ ’ਤੇ ਕਈ ਸਵਾਲ ਖੜ੍ਹੇ ਕਰਦੀ ਹੈ।

ਇਹ ਵੀ ਪੜ੍ਹੋ- ਪਹਿਲਾਂ ਰਿਸ਼ਤਾ ਕੀਤਾ, ਫਿਰ ਕੁੜੀ ਨਾਲ ਮਿਟਾਈ ਹਵਸ, ਅਖੀਰ ਵਿਚ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਕਤ ਵਿਅਕਤੀਆਂ ਨੂੰ ਜੇਲ੍ਹ ’ਚ ਪੇਸ਼ੀ ਜਾਂ ਇਲਾਜ ਲਈ ਲਿਜਾਣ ਤੋਂ ਬਾਅਦ ਲਾਕ-ਅੱਪ ਤੋਂ ਫ਼ਰਾਰ ਹੋਣ ਦੇ ਉਕਤ ਸਮੇਂ ਦੌਰਾਨ 2 ਮਾਮਲੇ ਵੀ ਦਰਜ ਕੀਤੇ ਗਏ ਹਨ। ਇੰਨਾ ਹੀ ਨਹੀਂ ਕੇਂਦਰੀ ਜੇਲ੍ਹ ਬਠਿੰਡਾ ਵਿਚ ਕੈਦੀਆਂ ਵਿਚਕਾਰ ਲੜਾਈ-ਝਗੜੇ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਪਿਛਲੇ 6 ਸਾਲਾਂ ਦੌਰਾਨ ਕੈਦੀਆਂ ਅਤੇ ਜੇਲ੍ਹਾਂ ਵਿਚ ਟਕਰਾਅ ਦੀਆਂ ਕੁੱਲ 70 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਪੁਲਸ ਕੋਲ ਕੇਸ ਦਰਜ ਹਨ। ਇਸੇ ਸਾਲ ਕੈਦੀਆਂ ਦੇ ਆਪਸੀ ਝੜਪ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

ਇਹ ਵੀ ਪੜ੍ਹੋ- ਅਰਜਨ ਐਵਾਰਡ ਜਿੱਤਣ ਵਾਲੀ ਪਹਿਲੀ ਪੰਜਾਬੀ ਸ਼ੂਟਰ ਅਵਨੀਤ ਕੌਰ ਸਿੱਧੂ, ਤੋਹਫ਼ੇ 'ਚ ਮਿਲੀ ਸੀ ਇੰਪੋਟਡ ਰਾਈਫਲ

ਆਰ. ਟੀ. ਆਈ. ਐਕਟ ਤਹਿਤ ਲਈ ਗਈ ਜਾਣਕਾਰੀ ਅਨੁਸਾਰ ਜ਼ਮਾਨਤ ’ਤੇ ਗਏ ਕੈਦੀਆਂ ਦੇ ਫ਼ਰਾਰ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਉਕਤ ਸਮੇਂ ਦੌਰਾਨ ਭਗੌੜੇ ਕੈਦੀਆਂ ਦੇ ਸਬੰਧ ’ਚ ਕੁੱਲ 26 ਪੁਲਸ ਕੇਸ ਦਰਜ ਕੀਤੇ ਗਏ ਹਨ। ਆਰ. ਟੀ. ਆਈ. ਸੰਜੀਵ ਗੋਇਲ ਨੇ ਦੱਸਿਆ ਕਿ ਉੱਚ ਸੁਰੱਖਿਆ ਵਾਲੀ ਜੇਲ੍ਹ ਮੰਨੀ ਜਾਂਦੀ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ ਰੱਖਣ ਦੇ ਮਾਮਲੇ ਅਤੇ ਜੇਲ੍ਹ ’ਚ ਕੈਦੀਆਂ ਦੇ ਆਪਸੀ ਟਕਰਾਅ ਦੇ ਮਾਮਲੇ ਬਹੁਤ ਗੰਭੀਰ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News