ਆਰ. ਟੀ. ਆਈ. ’ਚ ਵਿਧਾਇਕਾਂ ਬਾਰੇ ਹੋਏ ਖ਼ੁਲਾਸੇ ਤੋਂ ਬਾਅਦ ਅਮਨ ਅਰੋੜਾ ਨੇ ਚੁੱਕਿਆ ਵੱਡਾ ਕਦਮ
Wednesday, Aug 04, 2021 - 07:00 PM (IST)
ਸੰਗਰੂਰ (ਬੇਦੀ) : ਆਰ. ਟੀ. ਆਈ. ’ਚ ਹੋਏ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿਧਾਇਕ ਵਜੋਂ ਮਿਲਦੀ ਤਨਖਾਹ ’ਤੇ ਪੰਜਾਬ ਸਰਕਾਰ ਵੱਲੋਂ ਭਰੇ ਜਾਂਦੇ ਇਨਕਮ ਟੈਕਸ ਦੀ ਸਹੂਲਤ ਛੱਡ ਦਿੱਤੀ ਹੈ। ਜਾਣਕਾਰੀ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਿਸ ਤਰੀਕੇ ਨਾਲ ਪੰਜਾਬ ’ਚ ਰਾਜ ਭਾਗ ਅਤੇ ਸ਼ਾਸਨ ਚੱਲਿਆ ਉਸਨੇ ਪੰਜਾਬ ਨੂੰ ਕੰਗਾਲੀ ਦੇ ਕੰਢੇ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ, ਜਿਸਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਵਿਧਾਇਕ ਵਜੋਂ ਮਿਲਦੀ ਤਨਖਾਹ ’ਤੇ ਪੰਜਾਬ ਸਰਕਾਰ ਵੱਲੋਂ ਭਰੇ ਜਾਂਦੇ ਇਨਕਮ ਟੈਕਸ ਦੀ ਸਹੂਲਤ ਨੂੰ ਸਰੈਂਡਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪ੍ਰਧਾਨ ਬਣਦੇ ਹੀ ਨਵਜੋਤ ਸਿੱਧੂ ਨੇ ਲੱਭਿਆ ਖੇਤੀ ਕਾਨੂੰਨਾਂ ਦਾ ਹੱਲ, ਇਹ ਵੱਡਾ ਕਦਮ ਚੁੱਕਣ ਦਾ ਐਲਾਨ
ਇਸ ਸਬੰਧੀ ਇਕ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਜੋ ਵਿਧਾਇਕ ਅਤੇ ਮੰਤਰੀ, ਮੁੱਖ ਮੰਤਰੀ ਇਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਹਨ, ਉਹ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਸ ਸਬੰਧੀ ਕਾਨੂੰਨ ਵੀ ਪਾਸ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ’ਚ ਨਵਾਂ ਮੋੜ, ਜੱਗੂ ਭਗਵਾਨਪੁਰੀਆ ਨੇ ਲਈ ਜ਼ਿੰਮੇਵਾਰੀ
ਆਰ. ਟੀ. ਆਈ. ’ਚ ਹੋਇਆ ਸੀ ਖ਼ੁਲਾਸਾ
ਦੱਸਣਯੋਗ ਹੈ ਕਿ ਲੁਧਿਆਣਾ ਦੇ ਸਮਾਜ ਸੇਵੀ ਵਲੋਂ ਬੀਤੇ ਦਿਨੀਂ ਪਾਈ ਗਈ ਆਰ. ਟੀ. ਆਈ. (ਰਾਈਟ ਟੂ ਇਨਫਰਮੇਸ਼ਨ ਐਕਟ) ਵਿਚ ਖੁਲਾਸਾ ਹੋਇਆ ਸੀ ਕਿ ਪੰਜਾਬ ਦੇ 93 ਵਿਧਾਇਕ ਅਜਿਹੇ ਹਨ, ਜੋ ਆਪਣੀ ਤਨਖਾਹ ’ਚੋ ਇਨਕਮ ਟੈਕਸ ਨਹੀਂ ਦਿੰਦੇ ਸਗੋਂ ਪੰਜਾਬ ਸਰਕਾਰ ਉਹ ਟੈਕਸ ਅਦਾ ਕਰਦੀ ਹੈ। ਇਨ੍ਹਾਂ ਵਿਧਾਇਕਾਂ ’ਚ ਸਤਾਧਿਰ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕ ਸ਼ਾਮਲ ਹਨ। ਸਿਰਫ 3 ਵਿਧਾਇਕ ਹੀ ਅਜਿਹੇ ਹਨ ਜਿਹੜੇ ਆਪਣੀ ਤਨਖਾਹ ’ਚੋਂ ਟੈਕਸ ਅਦਾ ਕਰਦੇ ਹਨ ਅਤੇ ਇਨ੍ਹਾਂ ਵਿਚ ਸਿਮਰਜੀਤ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ। ਇਥੋਂ ਤਕ ਕੇ ਕਈ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਆਮਦਨ ਕਰੋੜਾਂ ਰੁਪਏ ਹੈ। ਵੱਡੀ ਗੱਲ ਇਹ ਹੈ ਕੇ ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੱਧੂ, ਬਿਕਰਮ ਮਜੀਠੀਆ ਅਤੇ ਹੋਰ ਵੀ ਕਈ ਵੱਡੇ ਵਿਧਾਇਕਾਂ ਦੇ ਨਾਂ ਇਨ੍ਹਾਂ ਵਿਚ ਸ਼ਾਮਿਲ ਹਨ।
ਇਹ ਵੀ ਪੜ੍ਹੋ : ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਹਰਸਿਮਰਤ ਤੇ ਰਵਨੀਤ ਬਿੱਟੂ, ਸੰਸਦ ਦੇ ਬਾਹਰ ਹੋਈ ਤਿੱਖੀ ਬਹਿਸ
ਨੋਟ - ਵਿਧਾਇਕ ਅਮਨ ਅਰੋੜਾ ਵਲੋਂ ਚੁੱਕੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।