RTA ਨੇ ਹੈਵੀ ਲਾਇਸੈਂਸ ਦੇਣ ’ਚ ਕੀਤੀ ਦੇਰੀ, ਲੱਗਿਆ ਭਾਰੀ ਜੁਰਮਾਨਾ

Monday, Dec 25, 2023 - 04:07 PM (IST)

RTA ਨੇ ਹੈਵੀ ਲਾਇਸੈਂਸ ਦੇਣ ’ਚ ਕੀਤੀ ਦੇਰੀ, ਲੱਗਿਆ ਭਾਰੀ ਜੁਰਮਾਨਾ

ਲੁਧਿਆਣਾ (ਰਾਮ) : ਜ਼ਿਲ੍ਹਾ ਖ਼ਪਤਕਾਰ ਫੋਰਮ ਨੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਓ.) ਨੂੰ ਹੈਵੀ ਡਰਾਈਵਿੰਗ ਲਾਇਸੈਂਸ ਲਟਕਾਉਣ ਲਈ 5000 ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਮੁਆਵਜ਼ਾ ਖਪਤਕਾਰ ਫੋਰਮ ਦੇ ਹੁਕਮ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਦੇਣਾ ਲਾਜ਼ਮੀ ਹੈ। ਚੇਅਰਮੈਨ ਸੰਜੀਵ ਬੱਤਰਾ ਅਤੇ ਮੈਂਬਰ ਮੋਨਿਕਾ ਭਗਤ ਦੀ ਅਗਵਾਈ ਵਾਲੇ ਜ਼ਿਲ੍ਹਾ ਖ਼ਪਤਕਾਰ ਅਦਾਲਤ ਕਮਿਸ਼ਨ ਨੇ ਸ਼ਿਕਾਇਤਕਰਤਾ ਜੋਧਾ ਸਿੰਘ ਦੇ ਹੱਕ ’ਚ ਇਹ ਫੈਸਲਾ ਦਿੱਤਾ ਹੈ। ਸ਼ਿਕਾਇਤਕਰਤਾ ਜੋਧਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਸੀ ਕਿ ਉਸ ਨੇ 15 ਅਗਸਤ 2022 ਨੂੰ ਹੈਵੀ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕੀਤਾ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਦਸਤਾਵੇਜ਼ਾਂ ਦੀ ਤਸਦੀਕ 18 ਅਗਸਤ, 2022 ਨੂੰ ਪੂਰੀ ਹੋ ਗਈ ਸੀ। ਲਾਇਸੈਂਸ 145 ਦਿਨਾਂ ਦੀ ਦੇਰੀ ਨਾਲ ਦਿੱਤਾ ਗਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੂੰ 14 ਜਨਵਰੀ 2023 ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ ਸੀ। ਇਹ ਦੇਰੀ ਨਿਰਧਾਰਿਤ ਸਮੇਂ ਤੋਂ 145 ਦਿਨ ਵੱਧ ਸੀ। ਜਦੋਂਕਿ ਲਾਇਸੈਂਸ ਦੇਣ ਦਾ ਸਮਾਂ ਇਕ ਹਫ਼ਤੇ ਤੱਕ ਹੈ। ਜੋਧਾ ਸਿੰਘ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ’ਚ ਕਈ ਕਮੀਆਂ ਹਨ, ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ। 20 ਦਸੰਬਰ, 2022 ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਠੀਕ 1 ਸਾਲ ਬਾਅਦ, 20 ਦਸੰਬਰ, 2023 ਨੂੰ, ਅਦਾਲਤ ਨੇ ਉਸ ਦੇ ਹੱਕ ’ਚ ਫੈਸਲਾ ਸੁਣਾਇਆ। 

ਇਹ ਵੀ ਪੜ੍ਹੋ : ਸੰਜੀਵ ਅਰੋੜਾ ਨੇ ਰਾਜ ਸਭਾ ’ਚ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਸਸਤੀ ਤੇ ਕਿਫਾਇਤੀ ਹੋਣ ਦਾ ਮੁੱਦਾ ਉਠਾਇਆ

ਇਹ ਦੱਸਿਆ ਗਿਆ ਦੇਰੀ ਦਾ ਕਾਰਨ... ਮੋਟਰ ਵ੍ਹੀਕਲ ਇੰਸਪੈਕਟਰ ਦੀ ਗ੍ਰਿਫਤਾਰੀ ਕਾਰਨ ਹੋਈ ਦੇਰੀ
ਜੋਧਾ ਸਿੰਘ ਦੀ ਨੁਮਾਇੰਦਗੀ ਕਰ ਰਹੇ ਸ਼ਹਿਰ ਵਾਸੀ ਅਜੇ ਸ਼ਰਮਾ ਨੇ ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ’ਚ ਲਗਾਤਾਰ ਹੋ ਰਹੀ ਦੇਰੀ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਦਾਅਵਾ ਕੀਤਾ ਕਿ ਬਿਨੈ-ਪੱਤਰ ਅਤੇ ਲਾਇਸੈਂਸ ਦੀ ਰਸੀਦ ਵਿਚਕਾਰ 7 ਮਹੀਨਿਆਂ ਦਾ ਵਕਫ਼ਾ ਸਾਫ਼ ਦਰਸਾਉਂਦਾ ਹੈ ਕਿ ਵਿਭਾਗ ਵੱਲੋਂ ਨਿਰਧਾਰਿਤ ਸਮਾਂ ਸੀਮਾ ਦੀ ਸਿੱਧੀ ਉਲੰਘਣਾ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਟਰਾਂਸਪੋਰਟ ਵਿਭਾਗ ਨੇ ਖ਼ਪਤਕਾਰ ਅਦਾਲਤ ਨੂੰ ਲਿਖਿਆ ਕਿ ਬਿਨੈਕਾਰ ਦੇ ਟੈਸਟ ’ਚ ਦੇਰੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਮੋਟਰ ਵ੍ਹੀਕਲ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕਾਰਨ ਬਿਨੈਕਾਰ ਦੇ ਡਰਾਈਵਿੰਗ ਟੈਸਟ ’ਚ ਦੇਰੀ ਹੋਈ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਟਰਾਂਸਪੋਰਟ ਵਿਭਾਗ 7 ਦਿਨਾਂ ਅੰਦਰ ਡਰਾਈਵਿੰਗ ਲਾਇਸੈਂਸ ਦੇਣ ਲਈ ਪਾਬੰਦ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News