ਦਿਨ-ਦਿਹਾੜੇ ਪਿਸਤੌਲ ਦੀ ਨੋਕ ''ਤੇ ਲੁੱਟੇ 9 ਲੱਖ ਰੁਪਏ

07/27/2018 10:05:51 PM

ਬਠਿੰਡਾ (ਵਿਜੇ)—ਸਥਾਨਕ ਭੀੜ ਵਾਲੇ ਖੇਤਰ 'ਚ ਚਾਰ ਸਕਾਰਪੀਓ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇਕ ਵਿਅਕਤੀ ਤੋਂ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਰਾਸ਼ਟਰੀ ਮਾਰਗ 'ਤੇ ਪੈਂਦੇ  ਬੱਲਾਰਾਮ ਚੌਕ ਦੀ ਹੈ ਜਿੱਥੇ ਲੁਟੇਰਿਆਂ ਨੇ ਇਕ ਫੋਰਡ ਗੱਡੀ ਨੂੰ ਰੋਕ ਕੇ ਵਿਅਕਤੀ ਨਾਲ ਲੁੱਟਮਾਰ ਕੀਤੀ।
ਥਾਣਾ ਥਰਮਲ ਪ੍ਰਭਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਨਸੀਬ ਸਿੰਘ ਨਿਵਾਸੀ ਮਲੋਟ ਆਪਣੇ ਇਕ ਰਿਸ਼ਤੇਦਾਰ ਜੋ ਕਿ ਹੋਮਲੈਡ 'ਚ ਰਹਿ ਰਿਹਾ ਹੈ ਤੋਂ 9 ਲੱਖ ਉਧਾਰ ਲਏ। ਮਨਪ੍ਰੀਤ ਨੇ ਇਕ ਡਾਕਟਰ ਨੂੰ 1500 ਰੁਪਏ ਦੇਣੇ ਸੀ ਡਾਕਟਰ ਦੇ ਦੁਕਾਨ 'ਤੇ ਜਾ ਕੇ ਪੈਸੇ ਕੱਢੇ ਤਦ ਚਾਰ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਉਸ ਤੋਂ 9 ਲੱਖ ਰੁਪਏ ਦਾ ਥੈਲਾ ਖੋ ਕੇ ਫਰਾਰ ਹੋ ਗਏ। ਘਟਨਾ ਲਗਭਗ ਸ਼ਾਮ ਸਾਢੇ ਚਾਰ ਵਜੇ ਦੀ ਹੈ। ਸੜਕ 'ਤੇ ਪੂਰੀ ਰੌਨਕ ਸੀ ਪਰ ਬਾਵਜੂਦ ਇਸ ਦੇ ਲੁਟੇਰਿਆਂ ਦੇ ਹੌਸਲੇ ਇੰਨੇ ਵੱਧੇ ਹੋਏ ਹਨ ਕਿ ਉਹ ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਪੁਲਸ ਨੇ ਲੁਟੇਰਿਆਂ ਨੂੰ ਫੜਨ ਲਈ ਨੇੜੇ ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇ ਫੁਟੇਜ ਦੇਖਣ ਸ਼ੁਰੂ ਕਰ ਦਿੱਤੇ। ਪੁਲਸ ਨੂੰ ਹਾਲੇ ਤਕ ਉਨ੍ਹਾਂ ਦੀ ਗੱਡੀ ਦੀ ਹੀ ਜਾਣਕਾਰੀ ਮਿਲੀ ਹੈ ਜਦਕਿ ਲੁਟੇਰਿਆਂ ਦੇ ਬਾਰੇ 'ਚ ਕੁਝ ਪਤਾ ਨਹੀਂ। ਪੁਲਸ ਮਨਪ੍ਰੀਤ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਕਿਤੇ ਪੈਸੇ ਦੇ ਲੈਣ-ਦੇਣ ਦਾ ਮਾਮਲਾ ਨਾ ਹੋਵੇ। ਜਿਸ ਤਰ੍ਹਾਂ ਦੇ ਲੁਟੇਰੇ ਮਨਪ੍ਰੀਤ ਨੂੰ ਪਹਿਲਾਂ ਪਿਸਤੌਲ ਦੀ ਨੋਕ 'ਤੇ ਅਗਵਾ ਕਰਕੇ ਲਾ ਗਏ ਅਤੇ ਬਾਅਦ 'ਚ ਪੈਸੇ ਲੈ ਕੇ ਫਰਾਰ ਹੋ ਗਏ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੀਆਂ ਟੀਮਾਂ ਲੁਟੇਰਿਆਂ ਦੀ ਭਾਲ 'ਚ ਲੱਗ ਗਈ ਹੈ।


Related News