ਮੋਟਰਸਾਈਕਲ ਸਵਾਰ ਨੂੰ ਘੇਰ ਕੇ ਲੁੱਟੇ 2 ਲੱਖ ਰੁਪਏ, ਮਾਮਲਾ ਦਰਜ

Monday, Apr 11, 2022 - 11:12 PM (IST)

ਮੋਟਰਸਾਈਕਲ ਸਵਾਰ ਨੂੰ ਘੇਰ ਕੇ ਲੁੱਟੇ 2 ਲੱਖ ਰੁਪਏ, ਮਾਮਲਾ ਦਰਜ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਗਰੂਰ ’ਚ ਦੋ ਲੱਖ ਦੀ ਖੋਹ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਇਸ਼ਾਨ ਗਰਗ ਪੁੱਤਰ ਤੇਜਿੰਦਰ ਕੁਮਾਰ ਗਰਗ ਨਿਵਾਸੀ ਸੰਗਰੂਰ ਨੇ ਪੁਲਸ ਨੂੰ ਦੱਸਿਆ ਕਿ ਮੈਂ ਦੇਸਰਾਜ ਐਂਡ ਸੰਜ਼ ਨਾਂ ਦੀ ਕਰਿਆਨਾ ਦੁਕਾਨ ਸ਼ਨੀਦੇਵ ਮੰਦਰ ਦੇ ਸਾਹਮਣੇ ਭਗਤ ਸਿੰਘ ਚੌਕ ’ਚ ਕਰਦਾ ਹਾਂ। ਮੈਂ ਅਤੇ ਮੇਰਾ ਨੌਕਰ  ਸੁਖਵਿੰਦਰ ਸਿੰਘ ਉਰਫ ਰਾਜੂ ਨਿਵਾਸੀ ਸੰਗਰੂਰ ਰਾਤ ਕਰੀਬ ਸਾਢੇ ਨੌਂ ਵਜੇ ਮੋਟਰਸਾਈਕਲ ਉਪਰ ਜਾ ਰਹੇ ਸੀ  ਤਾਂ ਸਾਡੇ ਪਿੱਛੇ ਇਕ ਮੋਟਰਸਾਈਕਲ ਉਪਰ ਤਿੰਨ ਨੌਜਵਾਨ ਆਏ, ਜਿਨ੍ਹਾਂ ’ਚੋਂ ਪਿਛਲੇ ਵਿਅਕਤੀ ਦੇ ਹੱਥ ’ਚ ਖਪਰਾ ਫਡ਼ਿਆ ਹੋਇਆ ਸੀ  ਅਤੇ ਸਾਡੇ ਖਪਰਾ ਮਾਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਅੱਗੇ ਹੋ ਕੇ ਸਾਡਾ ਮੋਟਰਸਾਈਕਲ ਘੇਰ ਲਿਆ ਤੇ ਮੇਰੇ ਕੋਲੋਂ ਬੈਗ ਖੋਹ ਲਿਆ, ਜਿਸ ਵਿਚ ਦੋ ਲੱਖ ਰੁਪਏ ਨਕਦ ਅਤੇ ਹੋਰ ਸਾਮਾਨ ਸੀ। ਫਿਰ ਤਿੰਨੋਂ ਵਿਅਕਤੀ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।   ਪੁਲਸ ਨੇ ਉਕਤ ਵਿਅਕਤੀ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਿਟੀ ਵਿਚ ਤਿੰਨ ਨਾਮਾਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


author

Manoj

Content Editor

Related News