ਟ੍ਰੇਨ ’ਚ ਬਿਨਾਂ ਕਾਰਨ ਚੇਨ ਖਿੱਚਣ ਵਾਲਿਆਂ ’ਤੇ RPF ਦੀ ਕਾਰਵਾਈ, ਅਕਤੂਬਰ ’ਚ 102 ਮਾਮਲੇ ਦਰਜ, 51 ਗ੍ਰਿਫ਼ਤਾਰ

Thursday, Nov 05, 2026 - 07:53 AM (IST)

ਟ੍ਰੇਨ ’ਚ ਬਿਨਾਂ ਕਾਰਨ ਚੇਨ ਖਿੱਚਣ ਵਾਲਿਆਂ ’ਤੇ RPF ਦੀ ਕਾਰਵਾਈ, ਅਕਤੂਬਰ ’ਚ 102 ਮਾਮਲੇ ਦਰਜ, 51 ਗ੍ਰਿਫ਼ਤਾਰ

ਜਲੰਧਰ (ਪੁਨੀਤ) : ਟ੍ਰੇਨ ਵਿਚ ਸਫਰ ਦੌਰਾਨ ਬਿਨਾਂ ਕਿਸੇ ਹੰਗਾਮੀ ਸਥਿਤੀ ਦੇ ਅਲਾਰਮ ਚੇਨ ਖਿੱਚਣਾ ਨਾ ਸਿਰਫ ਰੇਲਗੱਡੀ ਦੀ ਰਫਤਾਰ ’ਤੇ ਬ੍ਰੇਕ ਲਗਾ ਦਿੰਦਾ ਹੈ, ਸਗੋਂ ਇਸ ਵਿਚ ਸਵਾਰ ਸੈਂਕੜੇ ਯਾਤਰੀਆਂ ਦੀ ਯਾਤਰਾ ਵੀ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਇਕ ਯਾਤਰੀ ਦੀ ਹਰਕਤ ਕਾਰਨ ਟ੍ਰੇਨ ਨੂੰ ਰਸਤੇ ਵਿਚ ਰੋਕਣਾ ਪੈਂਦਾ ਹੈ ਅਤੇ ਹੋਰ ਯਾਤਰੀਆਂ ਨੂੰ ਵੀ ਆਪਣੀ ਮੰਜ਼ਿਲ ਤਕ ਪਹੁੰਚਣ ਵਿਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰੋਜ਼ਪੁਰ ਮੰਡਲ ਵਿਚ ਇਸ ਤਰ੍ਹਾਂ ਦੀ ਬੇਲੋੜੀ ਚੇਨ ਪੁਲਿੰਗ ਦੇ ਮਾਮਲਿਆਂ ਨੂੰ ਲੈ ਕੇ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਨੇ ਅਕਤੂਬਰ ਮਹੀਨੇ ਦੌਰਾਨ 102 ਮਾਮਲੇ ਦਰਜ ਕੀਤੇ ਅਤੇ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਰੇਲ ਅਧਿਨਿਯਮ 1989 ਦੀ ਧਾਰਾ 141 ਤਹਿਤ ਬਿਨਾਂ ਉਚਿਤ ਕਾਰਨ ਅਲਾਰਮ ਚੇਨ ਖਿੱਚਣਾ ਸਜ਼ਾਯੋਗ ਅਪਰਾਧ ਹੈ। ਇਸੇ ਵਿਵਸਥਾ ਤਹਿਤ ਬੇਲੋੜੀ ਚੇਨ ਪੁਲਿੰਗ ਦੇ ਮਾਮਲਿਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : GYM ਟ੍ਰੇਨਰ ਨੂੰ PRTC ਬੱਸ ਨੇ ਦਰੜਿਆ, ਮੌਕੇ 'ਤੇ ਹੀ ਹੋਈ ਦਰਦਨਾਕ ਮੌਤ

ਅਧਿਕਾਰੀਆਂ ਨੇ ਕਿਹਾ ਕਿ ਅਲਾਰਮ ਚੇਨ ਦੀ ਵਰਤੋਂ ਕਿਸੇ ਯਾਤਰੀ ਦੇ ਟ੍ਰੇਨ ਵਿਚ ਚੜ੍ਹਨ ਜਾਂ ਉੱਤਰਨ ਵਿਚ ਦੇਰੀ ਹੋਣ, ਸਾਮਾਨ ਰਹਿ ਜਾਣ ਜਾਂ ਹੋਰ ਗੈਰ-ਹੰਗਾਮੀ ਹਾਲਾਤ ਵਿਚ ਨਹੀਂ ਕੀਤੀ ਜਾਣੀ ਚਾਹੀਦੀ। ਅਜਿਹੀ ਸਥਿਤੀ ਵਿਚ ਚੇਨ ਖਿੱਚਣ ਨਾਲ ਟ੍ਰੇਨ ਬਿਨਾਂ ਕਾਰਨ ਰੁਕਦੀ ਹੈ ਅਤੇ ਨਿਰਧਾਰਿਤ ਸਮਾਂ-ਸਾਰਨੀ ਪ੍ਰਭਾਵਿਤ ਹੁੰਦੀ ਹੈ। ਇਸ ਦਾ ਖਮਿਆਜ਼ਾ ਉਨ੍ਹਾਂ ਯਾਤਰੀਆਂ ਨੂੰ ਵੀ ਭੁਗਤਣਾ ਪੈਂਦਾ ਹੈ, ਜਿਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਫਿਰੋਜ਼ਪੁਰ ਮੰਡਲ ਵਿਚ ਯਾਤਰੀਆਂ ਨੂੰ ਅਲਾਰਮ ਚੇਨ ਦੀ ਸਹੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਸਟੇਸ਼ਨਾਂ, ਟ੍ਰੇਨਾਂ ਅਤੇ ਜਨਤਕ ਐਲਾਨ ਪ੍ਰਣਾਲੀ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਯਾਤਰੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਲਾਰਮ ਚੇਨ ਦੀ ਵਰਤੋਂ ਸਿਰਫ ਅਸਲ ਹੰਗਾਮੀ ਸਥਿਤੀ ਵਿਚ ਹੀ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News