ਟਿਕਟ ਚੈਕਿੰਗ ਮੁਹਿੰਮ ਤਹਿਤ ਅਕਤੂਬਰ ''ਚ 30,466 ਯਾਤਰੀਆਂ ਤੋਂ ਵਸੂਲਿਆ 2.50 ਕਰੋੜ ਜੁਰਮਾਨਾ
Wednesday, Nov 04, 2026 - 11:34 AM (IST)
ਜਲੰਧਰ (ਪੁਨੀਤ)–ਟਰੇਨਾਂ ਵਿਚ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਰੋਕ ਲਾਉਣ ਲਈ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਿਲਸਿਲੇ 'ਚ ਅਕਤੂਬਰ ਮਹੀਨੇ ਦੌਰਾਨ ਟਿਕਟ ਚੈਕਿੰਗ ਸਟਾਫ ਨੇ ਵੱਖ-ਵੱਖ ਟ੍ਰੇਨਾਂ ਵਿਚ ਜਾਂਚ ਦੌਰਾਨ 30,466 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਰੂਪ ਨਾਲ ਯਾਤਰਾ ਕਰਦੇ ਹੋਏ ਫੜਿਆ। ਰੇਲਵੇ ਵੱਲੋਂ ਇਨ੍ਹਾਂ ਯਾਤਰੀਆਂ ਤੋਂ ਜੁਰਮਾਨੇ ਦੇ ਰੂਪ 'ਚ 2.50 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਸੂਲ ਕੀਤੀ ਗਈ। ਉਥੇ ਹੀ ਰੇਲਵੇ ਦੀ ਟਿਕਟ ਚੈਕਿੰਗ ਮੁਹਿੰਮ ਮੰਗਲਵਾਰ ਨੂੰ ਵੀ ਜਾਰੀ ਰਹੀ ਅਤੇ ਸ਼ਾਨ-ਏ-ਪੰਜਾਬ, ਆਮਰਪਾਲੀ ਵਰਗੀਆਂ ਵੱਖ-ਵੱਖ ਟਰੇਨਾਂ ਵਿਚ ਚੈਕਿੰਗ ਕਰਦੇ ਹੋਏ ਨਿਯਮ ਤੋੜਨ ਵਾਲਿਆਂ ’ਤੇ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਦਾ ਨਿਕਲਿਆ ਡਰਾਅ! 20 ਵਪਾਰੀਆਂ ਨੂੰ ਮਿਲੇ ਲਾਇਸੈਂਸ
ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਵੱਲੋਂ ਇਹ ਮੁਹਿੰਮ ਟਰੇਨਾਂ ਵਿਚ ਅਣਅਧਿਕਾਰਤ ਯਾਤਰਾ ’ਤੇ ਰੋਕ ਲਾਉਣ ਦੇ ਨਾਲ-ਨਾਲ ਜਾਇਜ਼ ਟਿਕਟ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਚਲਾਈ ਜਾ ਰਹੀ ਹੈ। ਟਿਕਟ ਜਾਂਚ ਦੌਰਾਨ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਨ ਵਾਲੇ ਯਾਤਰੀਆਂ ਕਾਰਨ ਜਾਇਜ਼ ਟਿਕਟਧਾਰਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

ਉਥੇ ਹੀ ਟਰੇਨਾਂ ਵਿਚ ਟਿਕਟ ਜਾਂਚ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ ’ਤੇ ਸਾਫ਼-ਸਫ਼ਾਈ ਬਣਾਈ ਰੱਖਣ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਦੌਰਾਨ ਅਕਤੂਬਰ ਮਹੀਨੇ ਵਿਚ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਵਾਲੇ 169 ਯਾਤਰੀਆਂ ਨੂੰ ਫੜਿਆ ਗਿਆ। ਇਨ੍ਹਾਂ ਯਾਤਰੀਆਂ ਤੋਂ ਐਂਟੀ-ਲਿਟਰਿੰਗ ਐਕਟ ਤਹਿਤ 65 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲ ਕੀਤਾ ਗਿਆ। ਰੇਲਵੇ ਵੱਲੋਂ ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਨੂੰ ਸਾਫ-ਸੁਥਰਾ ਰੱਖਣ ਅਤੇ ਜਨਤਕ ਥਾਵਾਂ ’ਤੇ ਗੰਦਗੀ ਨਾ ਫੈਲਾਉਣ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਟਿਕਟ ਜਾਂਚ ਦਾ ਮੁੱਖ ਉਦੇਸ਼ ਸਿਰਫ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ’ਤੇ ਕਾਰਵਾਈ ਕਰਨੀ ਨਹੀਂ, ਸਗੋਂ ਜਾਇਜ਼ ਟਿਕਟ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਸਹੂਲਤ ਮੁਹੱਈਆ ਕਰਵਾਉਣ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਮਸ਼ਹੂਰ ਪੰਜਾਬ ਦੇ ਇਸ ਇੰਫਲੂਐਂਸਰ 'ਤੇ ਪੁਲਸ ਦੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
