ਰਾਇਲ ਕਿੰਗ USA ਨੇ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆਂ ਨੂੰ ਹਰਾਇਆ

01/17/2018 3:29:36 AM

ਗੜ੍ਹਦੀਵਾਲਾ/ਭੂੰਗਾ (ਭਟੋਆ)- ਸੰਤੋਖ ਸਿੰਘ ਮਾਨਗੜ੍ਹੀਆ ਸਪੋਰਟਸ ਐਜੂਕੇਸ਼ਨ ਅਤੇ ਵੈੱਲਫੇਅਰ ਕਲੱਬ ਗੜ੍ਹਦੀਵਾਲਾ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੀ ਗਰਾਊਂਡ ਵਿਚ ਇਕ ਰੋਜ਼ਾ 12ਵਾਂ ਤੋਖੀ ਕਬੱਡੀ ਕੱਪ ਧੂਮਧਾਮ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪਿੰ੍ਰਸੀਪਲ ਤਰਸੇਮ ਸਿੰਘ ਧੁੱਗਾ ਵੱਲੋਂ ਕੀਤਾ ਗਿਆ ਅਤੇ ਪ੍ਰਧਾਨਗੀ ਅਰਵਿੰਦਰ ਸਿੰਘ ਰਸੂਲਪੁਰ, ਸਤਵਿੰਦਰਪਾਲ ਸਿੰਘ ਰਾਮਦਾਸਪੁਰ, ਜਗਮੋਹਣ ਸਿੰਘ ਘੁੰਮਣ ਅਤੇ ਤਾਰਾ ਸਿੰਘ ਸੱਲ੍ਹਾਂ ਨੇ ਕੀਤੀ। ਕੁਮੈਂਟੇਟਰ ਦੀ ਭੂਮਿਕਾ ਸੁਖਵੀਰ ਸਿੰਘ ਚੌਹਾਨ, ਗੋਪੀ ਰੰਗੀਲਾ ਅਤੇ ਹਰਦੀਪ ਸਿੰਘ ਰੰਧਾਵਾ ਨੇ ਕੀਤੀ। ਇਸ ਮੌਕੇ ਕਰਮਵੀਰ ਸਿੰਘ ਘੁੰਮਣ, ਮਾਸਟਰ ਗੁਰਿੰਦਰ ਸਿੰਘ, ਗੋਪਾ ਬੈਂਸ, ਪਰਮਿੰਦਰ ਸਿੰਘ ਪਨੂੰ, ਕੋਚ ਉਂਕਾਰ ਸਿੰਘ ਧੁੱਗਾ, ਕੋਚ ਕੁਲਦੀਪ ਸਿੰਘ ਗੋਗਾ, ਕੋਚ ਅਮਰ ਨਾਥ ਸ਼ਰਮਾ, ਗੱਗਾ ਅਰਗੋਵਾਲ, ਬਲਵਿੰਦਰ ਸਿੰਘ ਬਿੱਕਰ ਦਾਤਾ, ਜਗਤਾਰ ਸਿੰਘ ਬਲਾਲਾ, ਕਮਲਜੀਤ ਸਿੰਘ ਚੱਠਾ, ਹਰਦੀਪ ਸਿੰਘ ਪਿੰਕੀ, ਪ੍ਰਿਥੀਪਾਲ ਸਿੰਘ ਮਾਨਗੜ੍ਹ, ਗੁਰਿੰਦਰ ਸਿੰਘ ਮਾਨਗੜ੍ਹ, ਘੋਲਾ ਅਰਗੋਵਾਲ, ਪ੍ਰਿੰਸੀਪਲ ਅਰਵਿੰਦਰ ਕੌਰ, ਸੁਖਪਾਲ ਸਿੰਘ ਪਾਲੀ, ਦਰਸ਼ਨ ਸਿੰਘ ਮਾਨਗੜ੍ਹ, ਗੁਰਸ਼ਮਿੰਦਰ ਸਿੰਘ ਰੰਮੀ, ਗੁਰਇਕਬਾਲ ਸਿੰਘ, ਕੁਲਵਿੰਦਰ ਸਿੰਘ ਵਿਰਕ ਐੱਸ. ਐੱਚ. ਓ., ਪ੍ਰਗਟ ਸਿੰਘ ਮਾਨਗੜ੍ਹ, ਹਰਵਿੰਦਰ ਸਿੰਘ ਸਮਰਾ, ਕੋਚ ਹਰਵਿੰਦਰ ਸਿੰਘ, ਪੰਮਾ ਤਲਵੰਡੀ, ਪ੍ਰਦੀਪ ਕਾਲਾ, ਕੁਲਦੀਪ ਘੋਲਾ, ਸਾਬੀ ਕਾਲਰਾ, ਰਵੀ ਅਰਗੋਵਾਲ ਆਦਿ ਸਮੇਤ ਵੱਡੀ ਗਿਣਤੀ 'ਚ ਦਰਸ਼ਕ ਮੌਜੂਦ ਸਨ।

PunjabKesari
ਖੇਡੇ ਗਏ ਮੈਚ
ਇਸ ਟੂਰਨਾਮੈਂਟ ਵਿਚ ਅੰਤਰਰਾਸ਼ਟਰੀ ਪੱਧਰੀ ਨਾਰਥ ਇੰਡੀਆ ਫੈੱਡਰੇਸ਼ਨ ਦੀਆਂ 8 ਚੋਟੀ ਦੇ ਕਲੱਬਾਂ ਦੇ ਮੈਚ ਕਰਵਾਏ ਗਏ ਅਤੇ ਫਾਈਨਲ ਮੁਕਾਬਲੇ ਵਿਚ ਰਾਇਲ ਕਿੰਗ ਯੂ. ਐੱਸ. ਏ. ਦੀ ਟੀਮ ਨੇ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆਂ ਦੀ ਟੀਮ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ। 
ਇਨਾਮਾਂ ਦੀ ਵੰਡ
ਸ਼ਿੰਦਰ ਧਾਲੀਵਾਲ ਤੇ ਅਮਨ ਬੋਦਲ ਵੱਲੋਂ ਡੇਢ ਲੱਖ ਰੁਪਏ ਤੇ ਕਸ਼ਮੀਰ ਸਿੰਘ ਕੈਨੇਡਾ ਝਾਵਾਂ ਵੱਲੋਂ ਇਕ ਲੱਖ ਰੁਪਏ ਸਪਾਂਸਰ ਕੀਤੇ ਗਏ। ਜੇਤੂ ਟੀਮ ਰਾਇਲ ਕਿੰਗ ਯੂ. ਐੱਸ. ਏ. ਅਤੇ ਉਪ ਜੇਤੂ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆਂ ਦੀ ਟੀਮ ਨੂੰ ਮੁੱਖ ਮਹਿਮਾਨ ਦੇਸ ਰਾਜ ਸਿੰਘ ਧੁੱਗਾ ਸਾਬਕਾ ਸੰਸਦੀ ਸਕੱਤਰ ਪੰਜਾਬ ਅਤੇ ਚੇਅਰਮੈਨ ਸਰਬਜੋਤ ਸਿੰਘ ਸਾਬੀ ਵੱਲੋਂ ਭੇਟ ਕੀਤੇ ਗਏ। 
ਵਿਸ਼ੇਸ਼ ਖਿਡਾਰੀ ਸਨਮਾਨਿਤ
ਟੂਰਨਾਮੈਂਟ 'ਚ ਬੈਸਟ ਰੇਡਰ ਝੋਟ ਛਪਾਰਵਾਲ ਅਤੇ ਬੈਸਟ ਜਾਫੀ ਫਰਿਆਦ ਅਲੀ ਨੂੰ ਕੁਲਵੰਤ ਸਿੰਘ ਤੇ ਜੋਗਿੰਦਰ ਸਿੰਘ ਧਾਮੀ ਵੱਲੋਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।


Related News