ਰਸਤੇ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
Wednesday, Jan 31, 2018 - 02:09 PM (IST)
ਬਠਿੰਡਾ/ਮੌੜ ਮੰਡੀ (ਮੁਨੀਸ਼) : ਮੌੜ ਮੰਡੀ ਇਲਾਕੇ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੀਰਖਾਨਾ ਅਤੇ ਇਕ ਡੇਰੇ ਦੇ ਸ਼ਰਧਾਲੂ ਅਤੇ ਪ੍ਰਬੰਧਕ ਆਹਮੋ-ਸਾਹਮਣੇ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਬੁੱਧਵਾਰ ਨੂੰ ਡੇਰੇ ਦੇ ਮੈਂਬਰਾਂ ਨੇ ਪੀਰਖਾਨੇ ਦੀ ਦੀਵਾਰੀ ਤੋੜ ਦਿੱਤੀ, ਜਿਸ ਕਾਰਨ ਦੋਵਾਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਸਥਿਤੀ ਤਣਾਅਪੂਰਨ ਹੋ ਗਈ। ਸੂਚਨਾ ਮਿਲਦੇ ਹੀ ਮੌੜ ਮੰਡੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
