'ਰੋਜ਼ ਫੈਸਟੀਵਲ' 'ਚ ਨੌਜਵਾਨਾਂ ਨੇ ਕੀਤੀ ਖੂਬ ਮਸਤੀ
Monday, Feb 10, 2020 - 11:44 AM (IST)
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ 'ਚ ਚੱਲ ਰਿਹਾ 3 ਦਿਨਾ 'ਰੋਜ਼ ਫੈਸਟੀਵਲ' ਐਤਵਾਰ ਨੂੰ ਸੰਪੰਨ ਹੋ ਗਿਆ। ਫੈਸਟੀਵਲ ਦੇ ਅੰਤਿਮ ਦਿਨ ਵੱਡੀ ਗਿਣਤੀ 'ਚ ਨੌਜਵਾਨ ਅਤੇ ਦਰਸ਼ਕ ਪੁੱਜੇ। ਫੈਸਟੀਵਲ 'ਚ 158 ਕਿਸਮਾਂ ਦੇ ਲਗਭਗ 3400 ਗੁਲਾਬ ਰੱਖੇ ਗਏ ਸਨ। ਇਨ੍ਹਾਂ ਗੁਲਾਬਾਂ 'ਚ ਆਸਟਰ, ਪੈਂਸੀ, ਲੁਪਿਨ, ਰੋਜ਼ ਹਾਈਬਰਿਡ ਟੀ, ਕਾਰਨੇਸ਼ਨ, ਕੇਲ, ਮੈਰੀਗੋਲਡ, ਢਾਲੀਆਂ, ਬੋਨਸਾਈ, ਸਟਾਕ, ਸਾਲਵੀਆ ਵਰਗੇ ਗੁਲਾਬ ਦੀਆਂ ਕਿਸਮਾਂ ਸ਼ਾਮਲ ਸਨ। ਫੈਸਟੀਵਲ ਦੇ ਤੀਜੇ ਦਿਨ ਰੋਜ਼ ਪ੍ਰਿੰਸ ਅਤੇ ਰੋਜ਼ ਪ੍ਰਿੰਸਿਜ਼, ਪੇਂਟਿੰਗ ਮੁਕਾਬਲੇ, ਫੈਂਸੀ ਡਰੈੱਸ ਮੁਕਾਬਲਾ ਆਕਰਸ਼ਣ ਦਾ ਕੇਂਦਰ ਰਿਹਾ। ਡਾਂਸ ਮੁਕਾਬਲੇ 'ਚ ਨੌਜਵਾਨਾਂ ਨੇ ਖਾਸ ਤੌਰ 'ਤੇ ਮਸਤੀ ਕੀਤੀ। ਉੱਥੇ ਹੀ ਰਾਈਡਸ, ਪੇਂਟਿੰਗ ਪ੍ਰਦਰਸ਼ਨ, ਸਪੇਰਿਆਂ ਦੀ ਬੀਨ, ਮਟਕੀ ਤੋੜਨਾ, ਫਨ ਗੇਮਜ਼ ਦਾ ਵੀ ਨੌਜਵਾਨਾਂ ਨੇ ਖੂਬ ਆਨੰਦ ਲਿਆ। ਦੇਰ ਰਾਤ ਤੱਕ ਸਟਾਰ ਨਾਈਟ ਦਾ ਸਰੋਤਿਆਂ ਨੇ ਆਨੰਦ ਲਿਆ।