ਚੰਡੀਗੜ੍ਹ 'ਚ 51ਵਾਂ 'ਰੋਜ਼ ਫੈਸਟੀਵਲ' ਅੱਜ ਤੋਂ, ਗੁਲਾਬ ਦੀਆਂ 831 ਕਿਸਮਾਂ ਦੇਖਣ ਨੂੰ ਮਿਲਣਗੀਆਂ

02/17/2023 11:46:52 AM

ਚੰਡੀਗੜ੍ਹ (ਪਾਲ) : 51ਵਾਂ ਰੋਜ਼ ਫੈਸਟੀਵਲ ਦਾ ਸ਼ੁੱਕਰਵਾਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ. ਐੱਲ. ਪੁਰੋਹਿਤ ਉਦਘਾਟਨ ਕਰਨਗੇ। ਇਸ ਵਾਰ ਫੈਸਟੀਵਲ 'ਚ ਗੁਲਾਬ ਦੀਆਂ 831 ਕਿਸਮਾਂ ਦੇਖਣ ਨੂੰ ਮਿਲਣਗੀਆਂ। ਵੱਖ-ਵੱਖ ਸੂਬਿਆਂ ਦੇ ਰਿਵਾਇਤੀ ਨਾਚ ਵੀ ਦੇਖਣ ਨੂੰ ਮਿਲਣਗੇ। ਪਹਿਲੀ ਵਾਰ 17 ਤੋਂ 19 ਫਰਵਰੀ ਤੱਕ ਸ਼ਾਮ 7 ਵਜੇ ਤੋਂ ਹਾਈ ਐਂਟਰਟੇਨਮੈਂਟ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਖੰਨਾ 'ਚ ਵਿਦੇਸ਼ੀ ਵਿਦਿਆਰਥਣ ਨਾਲ ਹੋਇਆ ਸੀ ਜਬਰ-ਜ਼ਿਨਾਹ, ਮਾਮਲੇ 'ਚ ਆਇਆ ਨਵਾਂ ਮੋੜ

ਸਮਾਰੋਹ ਢੋਲ, ਬੈਂਡ ਵਜਾਉਣਾ, ਵੱਖ-ਵੱਖ ਸੂਬਿਆਂ ਵੱਲੋਂ ਲੋਕ ਨਾਚ ਦਾ ਪ੍ਰਦਰਸ਼ਨ, ਖੇਤਰੀ ਕਲਾ ਰੂਪਾਂ ਦੇ ਪ੍ਰਦਰਸ਼ਨ ਅਤੇ ਫੁੱਲਾਂ ਦੀ ਵਿਵਸਥਾ ਦੇ ਨਾਲ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਇਸ ਅਨਭੋਲ ਬੱਚੇ ਨੇ ਰੁਆ ਛੱਡੀਆਂ ਥਾਣੇ ਦੀਆਂ ਕੰਧਾਂ, ਪੁਲਸ ਮੁਲਾਜ਼ਮਾਂ ਦੀਆਂ ਵੀ ਛਲਕ ਪਈਆਂ ਅੱਖਾਂ

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਥੀਮ ’ਤੇ ਲਾਈਟ ਐਂਡ ਸਾਊਂਡ ਸ਼ੋਅ ਤੋਂ ਇਲਾਵਾ 3 ਦਿਨਾਂ 'ਚ 3 ਵਿਸ਼ੇਸ਼ ਸੱਭਿਆਚਾਰਕ ਸ਼ਾਮਾਂ ਕਰਵਾਈਆਂ ਜਾਣਗੀਆਂ। ਹਰ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਪ੍ਰਮੁੱਖ ਕਲਾਕਾਰਾਂ ਵੱਲੋਂ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News