ਚੰਡੀਗੜ੍ਹ 'ਚ ਇਸ ਤਾਰੀਖ਼ ਨੂੰ ਸ਼ੁਰੂ ਹੋ ਰਿਹਾ ਰੋਜ਼ ਫੈਸਟੀਵਲ, ਤਿਆਰੀਆਂ ਜ਼ੋਰਾਂ 'ਤੇ

02/06/2023 4:00:41 PM

ਚੰਡੀਗੜ੍ਹ : ਚੰਡੀਗੜ੍ਹ 'ਚ ਰੋਜ਼ ਫੈਸਟੀਵਲ ਨੂੰ ਦੇਖਣ ਲਈ ਟ੍ਰਾਈਸਿਟੀ ਸਮੇਤ ਹੋਰ ਸੂਬਿਆਂ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਗਿਣਤੀ 'ਚ ਪੁੱਜਦੇ ਹਨ। ਇਸ ਵਾਰ ਚੰਡੀਗੜ੍ਹ 'ਚ ਰੋਜ਼ ਫੈਸਟੀਵਲ 17 ਤਾਰੀਖ਼ ਨੂੰ ਸ਼ੁਰੂ ਹੋ ਰਿਹਾ ਹੈ, ਜੋ ਕਿ 19 ਤਾਰੀਖ਼ ਤੱਕ ਹੋਵੇਗਾ। ਫੈਸਟੀਵਲ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।

ਇਹ ਵੀ ਪੜ੍ਹੋ : PU ਚੰਡੀਗੜ੍ਹ ਤੇ IIT ਰੋਪੜ ਨੇ ਮਿਲਾਇਆ ਹੱਥ, ਤਕਨਾਲੋਜੀ ਮਜ਼ਬੂਤ ਕਰਨ ਲਈ ਮਿਲ ਕੇ ਕਰਨਗੇ ਕੰਮ

ਇਸ ਦੌਰਾਨ ਇਕ ਸਪੈਸ਼ਲ ਸਾਊਂਡ ਸ਼ੋਅ ਵੀ ਕਰਵਾਇਆ ਜਾਵੇਗਾ, ਜਿਸ 'ਚ ਚੰਡੀਗੜ੍ਹ ਦੇ ਹੈਰੀਟੇਜ ਦੀ ਝਲਕ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫੈਸਟੀਵਲ ਦੌਰਾਨ ਰੋਜ਼ਾਨਾ 3 ਸ਼ੋਅ ਦਿਖਾਏ ਜਾਣਗੇ।

ਇਹ ਵੀ ਪੜ੍ਹੋ : CM ਮਾਨ ਦੀ ਰਿਹਾਇਸ਼ ਘੇਰਨ ਜਾ ਰਹੇ 'ਕੌਮੀ ਇਨਸਾਫ਼ ਮੋਰਚੇ' ਦੇ ਮੈਂਬਰਾਂ ਨੂੰ ਪੁਲਸ ਨੇ ਰੋਕਿਆ, ਲਿਆ ਹਿਰਾਸਤ 'ਚ

ਫੈਸਟੀਵਲ ਦਾ ਕੁੱਲ ਬਜਟ 2.19 ਕਰੋੜ ਰੁਪਏ ਰੱਖਿਆ ਗਿਆ ਹੈ। ਰੋਜ ਗਾਰਡਨ ਦੇ ਸਾਹਮਣੇ ਲੇਜਰ ਵੈਲੀ ਅਤੇ ਆਸ-ਪਾਸ ਸਟਰੀਟ ਲਾਈਟਾਂ ਦੀ ਮੇਨਟੀਨੈਂਸ 'ਤੇ 3.56 ਲੱਖ ਰੁਪਏ ਲਾਏ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News