ਪੰਜਾਬ ਯੂਨੀਵਰਸਿਟੀ ਦਾ ''ਰੋਜ਼ ਫੈਸਟੀਵਲ'' 7 ਫਰਵਰੀ ਤੋਂ ਸ਼ੁਰੂ

Friday, Jan 10, 2020 - 01:02 PM (IST)

ਪੰਜਾਬ ਯੂਨੀਵਰਸਿਟੀ ਦਾ ''ਰੋਜ਼ ਫੈਸਟੀਵਲ'' 7 ਫਰਵਰੀ ਤੋਂ ਸ਼ੁਰੂ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ 'ਚ ਫਰਵਰੀ ਮਹੀਨੇ 'ਚ ਹੋਣ ਵਾਲੇ ਰੋਜ਼ ਫੈਸਟੀਵਲ ਨੂੰ ਲੈ ਕੇ ਹਾਰਟੀਕਲਚਰ ਵਿਭਾਗ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ 'ਚ ਪਹਿਲੀ ਵਾਰ ਕੈਂਪਸ ਦੇ ਹੋਸਟਲਾਂ ਦੀ ਕਲੀਨਿੰਗ ਤੇ ਲੈਂਡ ਸਕੇਪਿੰਗ ਦਾ ਆਪਸੀ ਮੁਕਾਬਲਾ ਕਰਵਾਇਆ ਜਾਵੇਗਾ। ਮੁਕਾਬਲਿਆਂ 'ਚ ਲੜਕੀਆਂ ਤੇ ਲੜਕਿਆਂ ਦੇ 18 ਹੋਸਟਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਹੋਸਟਲਾਂ 'ਚ ਜੋ ਹੋਸਟਲ ਸਭ ਤੋਂ ਜ਼ਿਆਦਾ ਸਾਫ ਹੋਵੇਗਾ, ਉੱਥੇ ਖੂਬਸੂਰਤ ਲੈਂਡ ਸਕੇਪਿੰਗ ਹੋਵੇਗੀ, ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਫੈਸਟੀਵਲ 'ਚ 'ਅਰਨ ਬਾਏ ਲਰਨ' ਸਕੀਮ ਦੇ ਤਹਿਤ ਸਟੂਡੈਂਟਸ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਦੇ ਨਾਲ ਸਟੂਡੈਂਟਸ ਦੀ ਮਦਦ ਵੀ ਫੈਸਟੀਵਲ 'ਚ ਲਈ ਜਾ ਸਕੇ। ਫੈਸਟੀਵਲ ਲਈ ਜੋ ਸਟੂਡੈਂਟਸ ਕੰਮ ਕਰਨਾ ਚਾਹੁੰਦੇ ਹਨ, ਉਹ ਕੰਮ ਕਰ ਸਕਦੇ ਹਨ। ਸਟੂਡੈਂਟਸ ਆਪਣੇ ਨਵੇਂ ਆਈਡੀਆ ਵੀ ਦੇ ਸਕਦੇ ਹਨ। ਇਸ ਤੋਂ ਇਲਾਵਾ ਸਪਾਂਸਰਸ਼ਿਪ ਲਈ ਵੀ ਕੰਮ ਕਰ ਸਕਦੇ ਹਨ। ਫੈਸਟੀਵਲ 'ਚ ਭਾਗ ਲੈਣ ਲਈ ਆਨਲਾਈਨ ਆਵੇਦਨ ਕੀਤਾ ਜਾ ਸਕੇਗਾ। ਫੈਸਟੀਵਲ 'ਚ 150 ਤੋਂ ਜ਼ਿਆਦਾ ਵੈਰਾਇਟੀ ਦੇ ਗੁਲਾਬ ਡਿਸਪਲੇ ਕੀਤੇ ਜਾਣਗੇ ਅਤੇ 3000 ਤੋਂ ਜ਼ਿਆਦਾ ਬੂਟੇ ਰੱਖੇ ਜਾਣਗੇ। ਇਸ ਦੇ ਲਈ ਯੋਜਨਾ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੈਕਟਰ-16 'ਚ ਆਯੋਜਿਤ ਹੋਣ ਵਾਲੇ ਰੋਜ਼ ਫੈਸਟੀਵਲ ਵਾਂਗ ਇਹ ਫੈਸਟੀਵਲ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਰਹਿੰਦਾ ਹੈ, ਜਿਸ 'ਚ ਵੱਡੀ ਗਿਣਤੀ 'ਚ ਦਰਸ਼ਕ ਹਿੱਸਾ ਲੈਂਦੇ ਹਨ।


author

Babita

Content Editor

Related News