ਸਰਕਾਰੀ ਤਨਖਾਹ ਮਿਲਣ ਦੇ ਬਾਵਜੂਦ ਨਿੱਜੀ ਕਲੀਨਕ ਚਲਾ ਰਹੀ ਡਾਕਟਰ ਦਾ ਸਟਿੰਗ

07/16/2019 10:02:54 AM

ਰੋਪੜ (ਸੱਜਣ ਸੈਣੀ) - ਸਰਕਾਰੀ ਡਾਕਟਰਾਂ ਨੂੰ ਆਪਣੇ ਨਿੱਜੀ ਕਲੀਨਿਕ ਚਲਾਉਣ ਦੀ ਸਰਕਾਰ ਵਲੋਂ ਮਨਾਹੀ ਹੈ। ਇਸ ਦੇ ਬਾਵਜੂਦ ਕਈ ਲਾਲਚੀ ਡਾਕਟਰ ਆਪਣੀ ਡਿਊਟੀ ਸਮੇਂ ਇਸ ਨੂੰ ਕਿਨਾਰੇ 'ਤੇ ਕਰਦਿਆਂ ਬੇਖੌਫ ਹੋ ਕੇ ਆਪਣੇ ਪ੍ਰਾਈਵੇਟ ਕਲੀਨਕ ਚਲਾ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ 'ਚ ਬੈਠੇ ਮਰੀਜ਼ ਉਨ੍ਹਾਂ ਨੂੰ ਉਡੀਕਦੇ ਰਹਿ ਜਾਂਦੇ ਹਨ। ਸਰਕਾਰੀ ਤਨਖਾਹ ਅਤੇ ਆਪਣੇ ਪ੍ਰਾਈਵੇਟ ਕਲੀਨਕ ਚਲਾ ਕੇ ਗੈਰਕਾਨੂੰਨੀ ਢੰਗ ਨਾਲ ਕਮਾਉਣ ਵਾਲੇ ਡਾਕਟਰ ਦਾ ਪਰਦਾਫਾਸ਼ ਰੋਪੜ ਤੋਂ ਪੱਤਰਕਾਰ ਸੱਜਣ ਸੈਣੀ ਨੇ ਉਦੋਂ ਕੀਤਾ ਜਦ ਇਕ ਸ਼ਿਕਾਇਤ ਕਰਤਾ ਸਰਕਾਰੀ ਹਸਪਤਾਲ ਦੀ ਬੱਚਿਆਂ ਦੀ ਡਾਕਟਰ ਤੋਂ ਤੰਗ ਹੋ ਗਿਆ। ਡਾ. ਹਰਪ੍ਰੀਤ ਕੌਰ ਦੇ ਡਿਊਟੀ ਦਾ ਸਮਾਂ ਹੋਣ ਦੇ ਬਾਵਜੂਦ ਉਹ ਹਸਪਤਾਲ ਨਹੀਂ ਪਹੁੰਚੀ, ਜਿਸ ਕਾਰਨ ਉਸ ਦੀ ਸੀਟ ਖਾਲੀ ਪਈ ਸੀ। ਉਸ ਦੇ ਕਮਰੇ ਦੇ ਬਾਹਰ ਬੈਠ ਕੇ ਮਰੀਜ਼ ਉਸ ਦੀ ਉਡੀਕ ਕਰ ਰਹੇ ਹਨ। 

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਸਪਤਾਲ 'ਚ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਡਾ. ਹਰਪ੍ਰੀਤ ਕੌਰ ਕਿਥੇ ਹੈ। ਜਦ ਸ਼ਿਕਾਇਤਕਰਤਾ ਨਾਲ ਡਾ. ਹਰਪ੍ਰੀਤ ਕੌਰ ਦੇ ਘਰ ਗਏ ਤਾਂ ਡਾ. ਸਾਹਿਬ ਉਥੇ ਮਰੀਜ਼ਾਂ ਦੇ ਚੈੱਕਅਪ ਕਰ ਰਹੇ ਸਨ। ਇਸ ਦੌਰਾਨ ਸ਼ਿਕਾਇਤਕਰਤਾ ਦੀ ਚੈੱਕਅਪ ਪਰਚੀ ਕੱਟੀ ਗਈ ਅਤੇ ਦਵਾਈਆਂ ਸਮੇਤ 450 ਦਾ ਬਿੱਲ ਬਣਾਇਆ। ਉਕਤ ਵਿਅਕਤੀ ਦੇ ਇਸ ਗੱਲ ਦੀ ਸਾਰੀ ਜਾਣਕਾਰੀ ਅਤੇ ਸਟਿੰਗ ਦੀ ਵੀਡੀਓ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਨੂੰ ਦਿੱਤੀ। ਹਸਪਤਾਲ ਦੇ ਐੱਸ.ਐੱਮ.ਓ. ਦਾ ਕਹਿਣਾ ਕਿ ਉਨ੍ਹਾਂ ਦੇ ਧਿਆਨ 'ਚ ਹੁਣ ਇਹ ਮਾਮਲਾ ਆ ਗਿਆ ਹੈ, ਜਿਸ ਦੀ ਜਾਣਕਾਰੀ ਉਹ ਉੱਚ ਅਧਿਕਾਰੀਆਂ ਨੂੰ ਦੇਣਗੇ ਅਤੇ ਡਾ. ਹਰਪ੍ਰੀਤ ਕੌਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News