ਪੱਲੀਝਿੱਕੀ ਨੇ ਗ੍ਰਾਂਟਾ ਦਾ ਮੀਂਹ ਵਰ੍ਹਾਇਆ
Monday, Feb 25, 2019 - 03:43 AM (IST)
ਰੋਪੜ (ਛਿੰਜੀ ਲੜੋਆ)- ਸੰਵਿਧਾਨ ਸਭਾ ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਨੇ ਬਲਾਕ ਦਫਤਰ ਔੜ ਵਿਖੇ ਪਿੰਡਾਂ ਲਈ ਵਿਕਾਸ ਕਾਰਜਾਂ ਦਾ ਮੀਂਹ ਵਰ੍ਹਾਉਂਦਿਆਂ 31 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਪਹਿਲੀ ਕਿਸ਼ਤ ਵਜੋਂ ਗ੍ਰਾਂਟਾ ਦੇ ਚੈੱਕ ਪ੍ਰਦਾਨ ਕੀਤੇ । ਉਨ੍ਹਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਨੂੰ ਨਮੂਨੇ ਬਣਾਉਣ ਲਈ ਪੂਰੀ ਰਣਨੀਤੀ ਤਿਆਰ ਕਰਨ ਉਪਰੰਤ ਹੀ ਗ੍ਰਾਟਾਂ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਪਿੰਡਾਂ ਦੀਆਂ ਪੰਚਾਇਤਾਂ ਕੋਲੋਂ ਅਧੂਰੇ ਕਾਰਜਾਂ ਸਬੰਧੀ ਜਾਣਕਾਰੀ ਲਈ ਗਈ ਸੀ ਤੇ ਸਰਕਾਰ ਦੇ ਇਸ ਸਮੇਂ ’ਚ ਲੋਕਾਂ ਦੀ ਮੰਗ ਅਨੁਸਾਰ ਸਾਰੇ ਕੰਮ ਪੂਰੇ ਕੀਤਾ ਜਾਣਗੇ । ਇਸ ਮੌਕੇ ਉਨ੍ਹਾਂ ਨਾਲ ਬੀ.ਡੀ.ਪੀ.ਓ ਰਾਜੇਸ਼ ਚੱਢਾ, ਸੁਪਰਡੈਂਟ ਜੀਵਨ ਕੁਮਾਰ, ਚਰਵਜੀਤ ਸਿੰਘ ਪੂਨੀਆਂ, ਸੇਖੀ ਰਾਮ ਬੱਜੋਂ, ਸੁਰਦੇਵ ਸਿੰਘ ਰੀਹਲ, ਜੇ.ਈ.ਸਰਬਜੀਤ ਸਿੰਘ, ਗੁਰਚੇਤਨ ਸਿੰਘ ਗੜੀ, ਸਰਪੰਚ ਹਰਪ੍ਰੀਤ ਸਿੰਘ, ਹਰਬੰਸ ਸਿੰਘ ਨਾਮਧਾਰੀ, ਜਗਦੀਸ਼ ਸਿੰਘ ਬੁਰਜ, ਸੈਕਟਰੀ ਕੁਲਦੀਪ ਸਿੰਘ, ਜਸਵੰਤ ਸਿੰਘ, ਸਰਪੰਚ ਵਰਿੰਦਰ ਹਰੀਸ਼ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
