ਸਫਾਈ ਮੁਹਿੰਮ ਚਲਾ ਕੇ ਦਿੱਤਾ ਮਨੁੱਖਤਾ ਦਾ ਸੁਨੇਹਾ
Monday, Feb 25, 2019 - 03:43 AM (IST)
ਰੋਪੜ (ਤ੍ਰਿਪਾਠੀ) -ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਟਰੱਸਟ ਵਲੋਂ ਅੱਜ ਸੰਤ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਦੇ ਉਪਲੱਖ ’ਚ ਜ਼ਿਲਾ ਹਸਪਤਾਲ ’ਚ ਸਫਾਈ ਮੁਹਿੰਮ ਚਲਾਇਆ ਗਿਆ। ਇਸ ਦੌਰਾਨ ਹਸਪਤਾਲ ਦੇ ਪਰਿਸਰ ਵਿਚ ਪੌਦੇ ਵੀ ਲਾਏ ਗਏ। ਇਸ ਮੌਕੇ ਟਰੱਸਟ ਦੇ ਪ੍ਰਚਾਰਕ ਲਛਮਣ ਦਾਸ, ਸੂਬੇਦਾਰ ਕਸ਼ਮੀਰੀ ਲਾਲ,ਰਵੀ ਕੁਮਾਰ ਅਤੇ ਅਜੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਤੋਂ ਵਧ ਕੇ ਹੋਰ ਕੋਈ ਧਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਆਸ ਪਾਸ ਦੇ ਵਾਤਾਵਰਨ ਨੂੰ ਸਵੱਛ ਰੱਖ ਕੇ ਅਤੇ ਆਪਣੀ ਨੇਕ ਕਮਾਈ ’ਚੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਕੇ ਮਨੁੱਖੀ ਜੀਵਨ ਨੂੰ ਸਾਕਾਰ ਬਣਾਇਆ ਜਾ ਸਕਦਾ ਹੈ। ਇਸ ਮੌਕੇ ਟਰੱਸਟ ਦੇ ਮੈਂਬਰ ਅਤੇ ਸੇਵਕ ਭੰਗੂਰਾਮ, ਨੀਤੂ, ਸੰਨੀ, ਰਵੀ ਕੁਮਾਰ, ਸੁਨੀਤਾ, ਮਧੂ ਬਾਲਾ, ਪਾਰਸ , ਅਕਸ਼ੇ, ਤਰੁਣ ਅਤੇ ਸੁਰਜੀਤ ਦੇ ਇਲਾਵਾ ਜ਼ਿਲਾ ਹਸਪਤਾਲ ਦੇ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
