ਮਲਿਕਪੁਰ ’ਚ ਕੱਢਿਆ ਕੈਂਡਲ ਮਾਰਚ

02/19/2019 3:32:09 AM

ਰੋਪੜ (ਕੈਲਾਸ਼)-ਪੁਲਵਾਮਾ ’ਚ ਭਾਰਤ ਦੇ ਸੈਨਿਕਾਂ ’ਤੇ ਹੋਏ ਅੱਤਵਾਦੀ ਹਮਲੇ ਕਾਰਨ ਪਿੰਡ ਮਲਿਕਪੁਰ ਦੇ ਸਮੂਹ ਨਿਵਾਸੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਸਾਰੇ ਪਿੰਡ ਵਾਸੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਦੇਸ਼ ਦੀ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਅੱਤਵਾਦੀਆਂ ਨੂੰ ਜਡ਼ ਤੋਂ ਖਤਮ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਮੂਹ ਨੌਜਵਾਨ, ਬਜ਼ੁਰਗ ,ਔਰਤਾਂ ਤੇ ਬੱਚੇ ਵੀ ਕੈਂਡਲ ਮਾਰਚ ’ਚ ਸ਼ਾਮਲ ਹੋਏ।

Related News