11ਵੇਂ ਅੰਮ੍ਰਿਤ ਵਰਖਾ ਕੀਰਤਨ ਦਰਬਾਰ ਦੇ ਪ੍ਰਬੰਧ ਮੁਕੰਮਲ : ਭਾਈ ਰੰਗੀਲਾ

02/16/2019 3:29:14 AM

ਰੋਪੜ (ਬਾਲੀ)-ਸ੍ਰੀ ਗੁਰੂੁ ਹਰਿ ਰਾਏ ਸਾਹਿਬ ਜੀ ਗੁਰਮਤਿ ਸੰਗੀਤ ਅਕੈਡਮੀ ਅਤੇ ਸੇਵਾ ਸਿਮਰਨ ਭਲਾਈ ਕੇਂਦਰ (ਭਟੋਲੀ) ਸ੍ਰੀ ਕੀਰਤਪੁਰ ਸਾਹਿਬ ਦੇ ਚੇਅਰਮੈਨ ਭਾਈ ਗੁਰਸੇਵਕ ਸਿੰਘ ਰੰਗੀਲਾ, ਸੰਸਥਾਪਕ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਭਾਈ ਸੁਰਿੰਦਰ ਸਿੰਘ ਰੰਗੀਲਾ ਚੰਡੀਗਡ਼੍ਹ ਵਾਲਿਆਂ ਵਲੋਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਆਗਮਨ ਪੁਰਬ ਸਬੰਧੀ ਉਨ੍ਹਾਂ ਦੇ ਜਨਮ ਅਸਥਾਨ ਗੁ. ਸੀਸ ਮਹਿਲ ਸਾਹਿਬ ਵਿਖੇ 17 ਫਰਵਰੀ ਨੂੰ ਕਰਵਾਏ ਜਾ ਰਹੇ 11ਵੇਂ ਅੰਮ੍ਰਿਤ ਵਰਖਾ ਕੀਰਤਨ ਦਰਬਾਰ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਅਕੈਡਮੀ ਦੇ ਸੰਸਥਾਪਕ ਪ੍ਰਸਿੱਧ ਕੀਰਤਨੀਏ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਕੀਤਾ । ਉਨ੍ਹਾਂ ਦੱਸਿਆ ਕਿ ਇਹ ਕੀਰਤਨ ਦਰਬਾਰ 17 ਫਰਵਰੀ ਸ਼ਾਮ 5 ਤੋਂ ਰਾਤ 11 ਵਜੇ ਤਕ ਹੋਵੇਗਾ ਜਿਸ ’ਚ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਮੋਹਿੰਦਰ ਸਿੰਘ ਜੀ , ਬੀਬੀ ਹਰਿੰਦਰ ਕੌਰ, ਭਾਈ ਨਿਰਵੈਰ ਸਿੰਘ, ਸ੍ਰੀ ਹਰਿ ਰਾਇ ਜੀ , ਭਾਈ ਜਸਬੀਰ ਸਿੰਘ ਤੇ ਭਾਈ ਨਾਨਕ ਸਿੰਘ, ਗੁਰਮੇਲ ਸਿੰਘ, ਕਵੀਸ਼ਰੀ ਜੱਥਾ ਬੀਬੀ ਇੰਦਰਜੀਤ ਕੌਰ ਆਦਿ ਜਥੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸੂਬਾ ਸਿੰਘ ਸੰਧੂ, ਅਵਤਾਰ ਸਿੰਘ ਆਲਮ, ਚਰਨਜੀਤ ਸਿੰਘ ਚੱਢਾ, ਗਿਆਨੀ ਬਰਜਿੰਦਰ ਸਿੰਘ ਆਦਿ ਹਾਜ਼ਰ ਸਨ।

Related News