ਪਰਉਪਕਾਰ ਕਰਨ ਨਾਲ ਜੀਵਨ ਦਾ ਆਨੰਦ ਮਿਲੇਗਾ : ਅਚਾਰੀਆ ਭੂਰੀਵਾਲੇ

02/12/2019 4:19:44 AM

ਰੋਪੜ (ਬ੍ਰਹਮਪੁਰੀ)-ਸ਼੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਕਟਵਾਰਾ ਕਲਾਂ/ਕਟਵਾਰਾ ਖੁਰਦ ਵਿਖੇ ਸਰਬ ਸੰਗਤ ਵੱਲੋਂ ਪਿੰਡ ਦੀ ਸੁੱਖ-ਸ਼ਾਂਤੀ ਲਈ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਸ਼ਰਧਾਪੂਰਵਕ ਸਮਾਪਤ ਹੋ ਗਿਆ। ਉਪਰੰਤ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ‘ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਅਖੰਡ ਪਾਠ ਦੇ ਭੋਗ ਪਾਏ। ਇਸ ਸਮੇਂ ਉਨ੍ਹਾਂ ਕਿਹਾ ਕਿ ਜੋ ਜੀਵ ਆਪਣੇ ਧਰਮ ਗੁਰੂਆਂ ਦੇ ਉਪਦੇਸ਼ ਪ੍ਰਤੀ ਪ੍ਰਪੱਕ ਹੁੰਦਾ ਹੈ, ਉਹ ਹੀ ਜੀਵ ਸਦਮਾਰਗ ਦੀ ਪ੍ਰਾਪਤੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਰਉਪਕਾਰ ਕਰਨ ਨਾਲ ਜੀਵਨ ਦਾ ਆਨੰਦ ਮਿਲੇਗਾ। ਇਸ ਮੌਕੇ ਸੰਤ ਮਹਾਪੁਰਸ਼ਾਂ ’ਚ ਸਵਾਮੀ ਫੁੰਮਣ ਦਾਸ, ਸਵਾਮੀ ਨਰਿੰਦਰਾ ਨੰਦ, ਮਦਨ ਲਾਲ ਜੋਸ਼ੀ, ਰਤਨ ਚੰਦ, ਰਾਕੇਸ਼ ਕੇਸ਼ੀ, ਸੁਰਜੀਤ ਬਜਾੜ, ਜੋਗਿੰਦਰ ਟਕਾਰਲਾ, ਪ੍ਰੇਮ ਆਦੋਆਣਾ, ਓਮਕਾਰ , ਗੁਰਮੇਲ ਭਗਤ, ਮਾਸਟਰ ਪ੍ਰੇਮ ਕਰੀਮਪੁਰ ਧਿਆਨੀ, ਜਸਪਾਲ ਪਾਲੀ, ਰਾਮਪਾਲ ਕਸਾਣਾ, ਰਾਮ ਰਤਨ, ਨਸੀਬ ਚੰਦ ਮੀਲੂ, ਭਗਤ ਤੇਲੂ ਰਾਮ, ਕੁਲਦੀਪ ਲਾਡੀ, ਸਮੇਤ ਸੰਤ ਸਮਾਗਮ ਦੇ ਤਿੰਨੋਂ ਦਿਨ ਪਿੰਡ ਦੇ ਨੌਜਵਾਨਾਂ ਨੇ ਅਥਾਹ ਸ਼ਰਧਾ ਭਾਵ ਨਾਲ ਆਈਆਂ ਸੰਗਤਾਂ ਦੀ ਸੇਵਾ ਕੀਤੀ।

Related News