ਕੇ. ਸੀ. ਕਾਲਜ ਆਫ ਹੋਸਟਲ ’ਚ ਵਿਦਿਆਰਥੀਆਂ ਨੇ ਕੀਤੀ ਸਰਸਵਤੀ ਵੰਦਨਾ

02/12/2019 4:18:33 AM

ਰੋਪੜ (ਤ੍ਰਿਪਾਠੀ, ਮਨੋਰੰਜਨ)-ਕਰਿਆਮ ਰੋਡ ਸਥਿਤ ਕੇ. ਸੀ. ਕਾਲਜ ਆਫ ਹੋਸਟਲ ’ਚ ਸੋਮਵਾਰ ਨੂੰ ਬਸੰਤ ਪੰਚਮੀ ਦੇ ਸਬੰਧ ’ਚ ਸਰਸਵਤੀ ਮਾਂ ਦੀ ਪ੍ਰਤਿਮਾ ਅੱਗੇ ਦੋ ਰੋਜ਼ਾ ਸਰਸਵਤੀ ਵੰਦਨਾ ਕੀਤੀ ਗਈ। ਐਤਵਾਰ ਤੇ ਸੋਮਵਾਰ ਨੂੰ ਨਵਗ੍ਰਹਿ ਪੂਜਨ, ਗਣੇਸ਼ ਪੂਜਨ ਦੇ ਬਾਅਦ ਸਰਸਵਤੀ ਪੂਜਨ ਹੋਇਆ। ਜਿਸਦੇ ਜਜ਼ਮਾਨ ਵਿਦਿਆਰਥੀ ਮੰਟੂ, ਅਰਵਿੰਦ ਕੁਮਾਰ, ਰਾਹੁਲ, ਪਵਨ, ਨੀਲੂ, ਅਜੈ, ਨਿਕਿਤਾ, ਮੀਨਲ ਤੇ ਸ਼ਾਲਿਨੀ ਆਦਿ ਦੇ ਨਾਲ ਹੋਸਟਲ ਦੇ ਵਿਦਿਆਰਥੀ ਤੇ ਕਾਲਜਾਂ ਦਾ ਸਟਾਫ ਰਿਹਾ। ਪੰ. ਪ੍ਰੇਮ ਵਿਹਾਰੀ ਨੇ ਕਿਹਾ ਕਿ ਜੀਵਨ ’ਚ ਕਿੰਨੇ ਵੀ ਉਤਾਰ-ਚਡ਼੍ਹਾਓ ਆਉਣ ’ਤੇ ਜਵਾਨੀ ਦਾ ਬਸੰਤ ਸਭ ਤੋਂ ਪਿਆਰਾ ਹੁੰਦਾ ਹੈ। ਜੋ ਵੀ ਵਿਦਿਆਰਥੀ ਜਵਾਨੀ ’ਚ ਮਾਤਾ ਸਰਸਵਤੀ ਜੀ ਦਾ ਪੂਜਨ ਕਰਦਾ ਹੈ, ਉਹ ਸੰਸਕਾਰੀ ਬਣਦਾ ਹੈ ਅਤੇ ਮਾਤਾ ਸਰਸਵਤੀ ਜੀ ਦੀ ਕ੍ਰਿਪਾ ਉਸ ’ਤੇ ਸਾਰੀ ਉਮਰ ਹੀ ਬਣੀ ਰਹਿੰਦੀ ਹੈ । ਸੋਮਵਾਰ ਨੂੰ ਹਵਨ ਦੇ ਉਪਰੰਤ ਆਰਤੀ ਹੋਈ ਅਤੇ ਪ੍ਰਸ਼ਾਦ ਵੰਡਿਆ ਗਿਆ। ਇਸਦੇ ਬਾਅਦ ਵਿਦਿਆਰਥੀਆਂ ਨੇ ਨੱਚਦੇ-ਗਾਉਂਦੇ ਹੋਏ ਮੂਰਤੀ ਦਾ ਵਿਸਰਜਨ ਮਾਛੀਵਾਡ਼ਾ ਦੇ ਸਤਲੁਜ ਦਰਿਆ ’ਤੇ ਕੀਤਾ। ਮੌਕੇ ’ਤੇ ਸੀ.ਈ.ਓ. ਮੇਜਰ ਜਨਰਲ (ਵੀ.ਐੱਸ.ਐੱਮ.) ਜੀ.ਕੇ. ਚੋਪਡ਼ਾ, ਦਵਿੰਦਰ ਸ਼ਰਮਾ, ਮੈਸ. ਮੈਨੇਜਰ ਰਾਮ ਰਾਜ, ਦਲੀਪ ਕੁਮਾਰ, ਹਰੀਸ਼ ਗੌਤਮ, ਹੋਸਟਲ ਵਾਰਡਨ ਨੀਲੂ ਠਾਕੁਰ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਵਿਪਨ ਕੁਮਾਰ, ਸੁਰਿੰਦਰ ਤੇ ਵਿਦਿਆਰਥੀ ਮੰਟੂ, ਅਰਵਿੰਦ ਕੁਮਾਰ, ਰਾਹੁਲ, ਪਵਨ, ਨੀਲੂ, ਅਜੈ, ਨਿਕਿਤਾ, ਮੀਨਲ ਤੇ ਸ਼ਾਲਿਨੀ ਆਦਿ ਹਾਜ਼ਰ ਰਹੇ ।

Related News