ਸ਼ਿਵਾਲਿਕ ਕਾਲਜ ਫਾਰਮੇਸੀ ’ਚ ਕਰਵਾਇਆ ਸੈਮੀਨਾਰ

Friday, Feb 08, 2019 - 04:27 AM (IST)

ਸ਼ਿਵਾਲਿਕ ਕਾਲਜ ਫਾਰਮੇਸੀ ’ਚ ਕਰਵਾਇਆ ਸੈਮੀਨਾਰ
ਰੋਪੜ (ਗੁਰਭਾਗ)-ਸ਼ਿਵਾਲਿਕ ਕਾਲਜ ਫਾਰਮੇਸੀ ਨਵਾਂ ਨੰਗਲ ’ਚ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਤਹਿਤ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਐੱਨ. ਐੱਸ. ਐੱਸ. ਵਾਲੰਟੀਅਰਜ਼, ਰੈਡ ਰਿਬਨ ਵਾਲੰਟੀਅਰਜ਼, ਯੂਥ ਕਲੱਬ ਐੱਸ. ਸੀ. ਓ. ਪੀ. ਦੇ ਵਾਲੰਟੀਅਰਜ਼ ਸਣੇ ਕਾਲਜ ਸਟਾਫ ਤੇ ਹੋਰ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਮੀਨਾਰ ’ਚ ਰੰਜਨਾ ਬਜਾਜ ਨੇ ਨਸ਼ੇ ਦੇ ਭੈਡ਼ੇ ਪ੍ਰਭਾਵਾਂ ਅਤੇ ਨਸ਼ੇ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਨੌਜਵਾਨ ਖੇਡਾਂ ’ਚ ਭਾਗ ਲੈਣ, ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪਡ਼੍ਹਨ ਇਸ ਤਰ੍ਹਾਂ ਵਿਅਸਤ ਰਹਿਣ ਵਾਲਾ ਨੌਜਵਾਨ ਨਸ਼ੇ ਦੀ ਗ੍ਰਿਫਤ ’ਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਨਸ਼ੇ ਦੇ ਵਧਣ ਦਾ ਮੁੱਖ ਕਾਰਨ ਤਨਾਅ ਅਤੇ ਦਿਖਾਵਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਮੈਡੀਟੇਸ਼ਨ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਡੀ.ਐੱਨ . ਪ੍ਰਸਾਦ ਨੇ ਇਸ ਸੈਮੀਨਾਰ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਕਾਲਜ ਦੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ’ਤੇ ਨਸ਼ੇ ਦੇ ਵਿਰੁੱਧ ਕੀਤੇ ਜਾਂਦੇ ਪ੍ਰਚਾਰ ਬਾਰੇ ਦੱਸਿਆ ਗਿਆ। ਇਸ ਮੌਕੇ ਪ੍ਰੋ. ਰਾਜੇਸ਼ ਕੁਮਾਰ, ਪ੍ਰੋ. ਜੇ.ਐੱਸ. ਦੁਆ, ਪ੍ਰੋ.ਪੀ.ਸਾਹਾ, ਪ੍ਰੋ. ਜੋਤੀ ਪ੍ਰਕਾਸ਼, ਪ੍ਰੋ. ਦੁਵੇਦੀ, ਪ੍ਰੋ. ਧਰੁਵ, ਪ੍ਰੋ. ਸ਼ਹਿਨਾਜ, ਗਗਨ ਅਤੇ ਕਰੁਣਾ ਆਦਿ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਸੰਗਠਨਾਂ ਦੇ 200 ਵਾਲੰਟੀਅਰਜ਼ ਮੌਜੂਦ ਸਨ ।

Related News