ਗੁ. ਪੰਜ ਤੀਰਥ ਨੇ ਨਗਰ ਕੀਰਤਨ ਸਜਾਇਆ

01/20/2019 11:48:29 AM

ਰੋਪੜ (ਛਿੰਜੀ ਲਡ਼ੋਆ) - ਗੁਰਦੁਆਰਾ ਪੰਜ ਤੀਰਥ ਲਡ਼ੋਆ ਪ੍ਰਬੰਧਕ ਕਮੇਟੀ ਵਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਜਿਸਦੀ ਅਗਵਾਈ ਪੰਜ ਪਿਆਰਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੀ ਗਈ। ਇਹ ਨਗਰ ਕੀਰਤਨ ਪਿੰਡ ਲਡ਼ੋਆ, ਗਡ਼੍ਹੀ ਅਜੀਤ ਸਿੰਘ, ਮੱਲਾਂ ਬੇਦੀਆ ਅਤੇ ਪਰਾਗਪੁਰ ਤੋਂ ਹੁੰਦਾ ਹੋਇਆ ਗੁ. ਸਾਹਿਬ ’ਚ ਆ ਕੇ ਸਮਾਪਤ ਹੋਇਆ। ਇਸ ਮੌਕੇ ਪ੍ਰਿੰ. ਤਰਜੀਵਨ ਸਿੰਘ , ਸਰਪੰਚ ਮੁਲਖ ਰਾਜ, ਮਨੋਹਰ ਸਿੰਘ , ਚਰਨਜੀਤ ਸਿੰਘ , ਨੇਕ ਰਾਜ, ਜਗਦੀਸ਼ , ਸੁਰਜੀਤ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਲੱਖਣ ਸਿੰਘ, ਪਰਮਿੰਦਰ, ਪ੍ਰਵੀਨ, ਜਸਵੀਰ ਸਿੰਘ, ਬਾਬਾ ਸਰਬਜੀਤ ਸਿੰਘ, ਭਾਈ ਬਹਾਦਰ ਸਿੰਘ , ਤਰਸੇਮ ਲਾਲ, ਮੋਹਣ ਸਿੰਘ ਫੌਜੀ, ਤੇਲੂ ਟੇਲਰ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Related News