ਫਿਰ ਛਿੜੇ ਪੰਜਾਬ ਪੁਲਸ ਦੀ ਗੁੰਡਾਗਰਦੀ ਦੇ ਚਰਚੇ (ਵੀਡੀਓ)

06/19/2018 6:46:56 PM

ਰੂਪਨਗਰ (ਸੱਜਣ ਸੈਣੀ)— ਆਮ ਲੋਕਾਂ ਨਾਲ ਧੱਕੇਸ਼ਾਹੀ ਅਤੇ ਨਾਜਾਇਜ਼ ਕੁੱਟਮਾਰ ਕਰਨ ਨੂੰ ਲੈ ਕੇ ਪੰਜਾਬ ਪੁਲਸ ਹਮੇਸ਼ਾ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਇਕ ਵਾਰ ਫਿਰ ਪੰਜਾਬ ਪੁਲਸ 'ਤੇ ਨਾਜਾਇਜ਼ ਪਰਚਾ ਦਰਜ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਮਾਮਲਾ ਰੂਪਨਗਰ ਦਾ ਹੈ, ਜਿੱਥੇ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਗਿਆ ਸੀ। ਝਗੜੇ ਦਾ ਸਮਝੋਤਾ ਕਰਨ ਲਈ ਦੋਵੇਂ ਧਿਰਾਂ ਨੂੰ ਥਾਣਾ ਬੁਲਾਇਆ ਗਿਆ। ਇਕ ਧਿਰ ਦੇ ਵਿਅਕਤੀ ਹਜ਼ੂਰਾ ਸਿੰਘ ਨੇ ਪੁਲਸ 'ਤੇ ਦੋਸ਼ ਲਗਾਇਆ ਕਿ ਥਾਣੇ 'ਚ ਪੁਲਸ ਵੱਲੋਂ ਉਸ ਦੇ ਬੇਟਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। ਹਜ਼ੂਰਾ ਸਿੰਘ ਨੇ ਪੁਲਸ 'ਤੇ ਪੱਗ ਲਾਉਣ ਦਾ ਵੀ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਰਾਜਨੀਤਿਕ ਸਖਸ਼ੀਅਤਾਂ ਵੀ ਪੀੜਤ ਵਿਅਕਤੀ ਦੇ ਹੱਕ 'ਚ ਆ ਗਈਆਂ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਉਨ੍ਹਾਂ ਹੱਕ 'ਚ ਨਿਤਰੇ। ਉਨ੍ਹਾਂ ਨੇ ਪੁਲਸ ਦੀ ਵਧੀਕੀ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਨਸਾਫ ਨਾ ਮਿਲਣ 'ਤੇ ਧਰਨਾ ਦੇਣ ਦੀ ਗੱਲ ਕਹੀ। 
ਇਸ ਸਬੰਧ 'ਚ ਰੂਪਨਗਰ ਦੇ ਐੱਸ. ਐੱਸ. ਪੀ. ਰਾਜ ਬੱਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਜ਼ੂਰਾ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਦੀ ਜਾਂਚ ਕਰਵਾਈ ਜਾਵੇਗੀ। ਪੰਜਾਬ ਪੁਲਿਸ ਅਕਸਰ ਆਪਣੇ ਇਸ ਅਕਸ ਕਾਰਨ ਚਰਚਾ 'ਚ ਰਹਿੰਦੀ ਹੈ। ਫਿਲਹਾਲ ਇਸ ਮਾਮਲੇ 'ਚ ਕੋਣ ਸੱਚਾ ਹੈ ਅਤੇ ਕੋਣ ਝੂਠਾ ਉਹ ਐੱਸ. ਐੱਸ. ਪੀ. ਦੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ।


Related News