ਅੱਜ ਤੋਂ ਖੁੱਲ੍ਹੇਗਾ ''ਰਾਕ ਗਾਰਡਨ'', ਗਰੁੱਪ ਸੈਲਫੀ ਖਿੱਚਣ ’ਤੇ ਹੋਵੇਗੀ ਪਾਬੰਦੀ

Thursday, Nov 19, 2020 - 10:24 AM (IST)

ਅੱਜ ਤੋਂ ਖੁੱਲ੍ਹੇਗਾ ''ਰਾਕ ਗਾਰਡਨ'', ਗਰੁੱਪ ਸੈਲਫੀ ਖਿੱਚਣ ’ਤੇ ਹੋਵੇਗੀ ਪਾਬੰਦੀ

ਚੰਡੀਗੜ੍ਹ (ਰਾਜਿੰਦਰ) : ਕਰੀਬ ਅੱਠ ਮਹੀਨਿਆਂ ਤੋਂ ਬੰਦ ਪਿਆ ਸ਼ਹਿਰ ਦੀ ਸਭ ਤੋਂ ਪ੍ਰਮੁੱਖ ਸੈਲਾਨੀਆਂ ਦੇ ਘੁੰਮਣ ਵਾਲੀ ਥਾਂ ਰਾਕ ਗਾਰਡਨ ਵੀਰਵਾਰ ਤੋਂ ਸੈਲਾਨੀਆਂ ਅਤੇ ਸ਼ਹਿਰਵਾਸੀਆਂ ਲਈ ਖੁੱਲ੍ਹ ਜਾਵੇਗਾ। ਸ਼ਹਿਰ 'ਚ ਕੋਰੋਨਾ ਦੇ ਕੇਸ ਵੀ ਵੱਧ ਰਹੇ ਹਨ, ਇਸ ਲਈ ਪ੍ਰਸ਼ਾਸਨ ਨੇ ਰਾਕ ਗਾਰਡਨ 'ਚ ਘੁੰਮਣ ਵਾਲੇ ਲੋਕਾਂ ਲਈ ਕਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਹਨ। ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਕ ਗਾਰਡਨ ਘੁੰਮਣ ਜਾਣ ਵਾਲਿਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ : ਪਤਨੀ ਨੇ ਤਲਾਕ ਦਿੱਤੇ ਬਿਨਾ ਕੀਤਾ ਦੂਜਾ ਵਿਆਹ, ਪਹਿਲੇ ਨੇ ਨਵੇਂ ਪਤੀ ਦਾ ਚਾੜ੍ਹਿਆ ਕੁਟਾਪਾ

ਇਸ ਤੋਂ ਇਲਾਵਾ ਪ੍ਰਵੇਸ਼ ਮੌਕੇ ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੋਵੇਗਾ। ਹਰ ਇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਜਾਂਚਿਆ ਜਾਵੇਗਾ। ਤਾਪਮਾਨ ਦੇ ਆਮ ਹੋਣ ਤੋਂ ਬਾਅਦ ਹੀ ਪ੍ਰਵੇਸ਼ ਮਿਲੇਗਾ। ਕੋਰੋਨਾ ਦੀ ਲਾਗ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਰਾਕ ਗਾਰਡਨ 'ਚ ਗਰੁੱਪ ਸੈਲਫੀ ਖਿੱਚਣ ’ਤੇ ਰੋਕ ਲਾਈ ਹੈ। ਕਈ ਲੋਕ ਇਕੱਠੇ ਖੜ੍ਹੇ ਹੋ ਕੇ ਤਸਵੀਰ ਨਹੀਂ ਖਿੱਚਵਾ ਸਕਣਗੇ। ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰੁੱਪ ਫੋਟੋ 'ਚ ਸਮਾਜਿਕ ਦੂਰੀ ਦਾ ਪਾਲਣ ਨਹੀਂ ਹੋ ਪਾਉਂਦਾ, ਇਸ ਲਈ ਗਰੁੱਪ ਫੋਟੋ ’ਤੇ ਪਾਬੰਦੀ ਲਾਈ ਗਈ ਹੈ।

ਇਹ ਵੀ ਪੜ੍ਹੋ : ਵਿਧਵਾ ਜਨਾਨੀ ਵੱਲੋਂ 'ਵਿਧਾਇਕ ਬੈਂਸ' 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਸਬੰਧੀ ਆਇਆ ਨਵਾਂ ਮੋੜ
ਮਾਰਚ ’ਚ ਬੰਦ ਹੋਇਆ ਸੀ ਰਾਕ ਗਾਰਡਨ
ਰਾਕ ਗਾਰਡਨ 18 ਮਾਰਚ ਤੋਂ ਹੀ ਸੈਲਾਨੀਆਂ ਲਈ ਬੰਦ ਹੈ। ਰਾਕ ਗਾਰਡਨ ਸੋਸਾਇਟੀ ਦੇ ਮੈਂਬਰ ਸਕੱਤਰ ਨੇ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਵੇਖਦੇ ਹੋਏ 17 ਮਾਰਚ ਨੂੰ ਰਾਕ ਗਾਰਡਨ ਨੂੰ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਹਾਲਾਂਕਿ ਫਿਰ ਹਲਾਤਾਂ ਦੇ ਵਿਗੜਨ ਤੋਂ ਬਾਅਦ ਰਾਕ ਗਾਰਡਨ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਬਾਥਰੂਮ 'ਚ ਨਹਾਉਣ ਵੜ੍ਹੇ ਨੌਜਵਾਨ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ
 


author

Babita

Content Editor

Related News