ਗੋਡੇ ਬਦਲਣ ਦੀ ਪੂਰੀ ਤਰ੍ਹਾਂ ਐਕਟਿਵ ਤਕਨੀਕ ਸ਼ਹਿਰ ''ਚ ਲਿਆਏ ਡਾ. ਭੂਟਾਨੀ

03/15/2023 3:42:36 PM

ਲੁਧਿਆਣਾ (ਵਿੱਕੀ) : ਵਿਗਿਆਨ ਦੀ ਦੁਨੀਆ 'ਚ ਨਵੀਆਂ-ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਰੋਬੋਟ ਸਰਜਰੀ ਵੀ ਆਰਥੋਪੈਡਿਕਸ ਦੇ ਖੇਤਰ 'ਚ ਇੱਕ ਨਵੀਂ ਕਾਢ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ 'ਰੋਬੋਟਿਕ ਨੀ ਰਿਪਲੇਸਮੈਂਟ ਸਰਜਰੀ' ਵਰਦਾਨ ਬਣ ਚੁੱਕੀ ਹੈ। ਲੁਧਿਆਣਾ ਦੇ ਉੱਘੇ ਆਰਥੋਪੈਡਿਕ ਸਰਜਨ ਅਤੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਭੂਟਾਨੀ ਉੱਤਰੀ ਭਾਰਤ 'ਚ ਇਕ ਅਜਿਹੇ ਸਰਜਨ ਬਣ ਗਏ ਹਨ, ਜੋ ਜੌਨਸਨ ਐਂਡ ਜੌਨਸਨ ਦੀ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੀ ਪੂਰੀ ਤਰ੍ਹਾਂ ਸਰਗਰਮ ਰੋਬੋਟਿਕ ਤਕਨਾਲੋਜੀ ਸ਼ਹਿਰ 'ਚ ਲੈ ਕੇ ਆਏ ਹਨ। 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਭੂਟਾਨੀ ਨੇ ਉਕਤ ਦਾਅਵਾ ਕਰਦੇ ਹੋਏ ਕਿਹਾ ਕਿ ਇਹ ਨਵੀਨਤਮ ਤਕਨੀਕ ਹੈ, ਜੋ 3ਡੀ ਯੋਜਨਾਬੰਦੀ, ਕਮੀਆਂ ਦਾ ਸਹੀ ਪਤਾ ਲਗਾਉਣ ਅਤੇ ਗੰਭੀਰ ਬਿਮਾਰੀਆਂ ਦੀ ਪਛਾਣ ਕਰਨ ਦੇ ਸਮਰੱਥ ਨਤੀਜੇ ਦੇਣ 'ਚ ਮਦਦਗਾਰ ਹੈ। ਡਾ. ਭੂਟਾਨੀ ਨੇ ਕਿਹਾ ਕਿ ਇਹ ਅਜਿਹਾ ਰੋਬੋਟ ਹੈ, ਜੋ ਸਰਜਨਾਂ ਨੂੰ ਪਹਿਲਾਂ ਨਾਲੋਂ ਬਿਹਤਰ ਸਰਜਰੀਆਂ ਕਰਨ ਦੇ ਯੋਗ ਬਣਾ ਸਕਦਾ ਹੈ। ਇਸ ਨਵੀਨਤਮ ਤਕਨੀਕ ਨਾਲ ਜਿੱਥੇ ਮਰੀਜ਼ ਦੀ ਜਾਨ ਦਾ ਖ਼ਤਰਾ ਨਾਂਹ ਦੇ ਬਰਾਬਰ ਹੋਵੇਗਾ, ਉੱਥੇ ਹੀ ਮਰੀਜ਼ ਦੇ ਖੂਨ ਦੀ ਵੀ ਬੱਚਤ ਹੋਵੇਗੀ ਕਿਉਂਕਿ ਸਰਜਨ ਨੂੰ ਮਰੀਜ਼ ਦੀ ਹੱਡੀ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਪਹਿਲਾਂ ਹੀ ਮਿਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਈਵਾ ਹਸਪਤਾਲ 'ਚ ਇਸ ਤਕਨੀਕ ਨਾਲ ਕੀਤੀ ਗਈ ਸਰਜਰੀ ਤੋਂ ਬਾਅਦ ਮਰੀਜ਼ ਨੂੰ ਕੁੱਝ ਘੰਟਿਆਂ 'ਚ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਜਾ ਸਕਦੀ ਹੈ ਹਾਲਾਂਕਿ, ਇਸ ਤੋਂ ਪਹਿਲਾਂ ਸਰਜਨ ਹੀ ਮਰੀਜ਼ ਦੇ ਹਾਲਾਤ ਅਤੇ ਡਾਕਟਰੀ ਇਤਿਹਾਸ ਨੂੰ ਦੇਖਣ ਤੋਂ ਬਾਅਦ ਇਹ ਫ਼ੈਸਲਾ ਕਰਦਾ ਹੈ ਕਿ ਰੋਬੋਟਿਕ ਗੋਡੇ ਬਦਲਣਾ ਮਰੀਜ਼ ਲਈ ਅਨੁਕੂਲ ਹੈ ਜਾਂ ਨਹੀਂ।

ਸਰਜਨ ਲਈ ਏ ਗਾਈਡ ਦੇ ਰੂਪ 'ਚ ਕੰਮ ਕਰਦੀ ਹੈ ਰੋਬੋਟ ਤਕਨੀਕ

ਡਾ. ਭੂਟਾਨੀ ਨੇ ਦੱਸਿਆ ਕਿ ਇਸ ਤਕਨੀਕ 'ਚ ਹਰ ਗੋਡੇ ਨੂੰ ਸਕੈਨ ਕਰਨ ਤੋਂ ਬਾਅਦ ਰੋਬੋਟ ਗੋਡੇ ਦਾ ਮਾਡਲ ਬਣਾਉਂਦਾ ਹੈ। ਰੋਬੋਟਿਕ ਪਲਾਨ ਤੋਂ ਬਾਅਦ ਸਰਜਨ ਅਤੇ ਰੋਬੋਟ ਸਰਜਰੀ ਨੂੰ ਸਫ਼ਲ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ 'ਚ ਜੌਨਸਨ ਐਂਡ ਜੌਨਸਨ ਦਾ ਇਹ ਪਹਿਲਾ ਰੋਬੋਟ ਹੈ, ਜਿਸ 'ਚਗੋਡਿਆਂ ਦੇ ਇੰਪਲਾਂਟ 'ਚ ਇਸ ਰੋਬੋਟ ਵੱਲੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਐਟਿਊਨ ਇੰਪਲਾਂਟ ਵਰਤਿਆ ਗਿਆ ਹੈ। ਡਾ. ਭੂਟਾਨੀ ਨੇ ਕਿਹਾ ਕਿ ਰੋਬੋਟਿਕ-ਅਸਿਸਟੇਡ ਨੀ ਰਿਪਲੇਸਮੈਂਟ ਸਰਜਰੀ ਸਿਰਫ ਰੋਬੋਟ ਜ਼ਰੀਏ ਹੀ ਨਹੀਂ ਕੀਤੀ ਜਾਂਦੀ, ਸਗੋਂ ਇਹ ਇੱਕ ਮਾਰਗ ਦਰਸ਼ਕ ਵਜੋਂ ਕੰਮ ਕਰਦੀ ਹੈ। ਸਰਜਨ ਨੂੰ ਪਹਿਲਾਂ ਤੋਂ ਨਿਰਧਾਰਿਤ ਯੋਜਨਾ ਦਾ ਪਾਲਣ ਕਰਨ 'ਚ ਮਦਦ ਕਰਦੀ ਹੈ, ਜਿਵੇਂ ਕਿ ਰਵਾਇਤੀ ਸਰਜਰੀ ਦੇ ਦੌਰਾਨ ਆਰਥੋਪੈਡਿਕ ਸਰਜਨ ਕੰਟਰੋਲ'ਚ ਹੁੰਦਾ ਹੈ। ਹਾਲਾਂਕਿ ਨਵੀਆਂ ਤਕਨੀਕਾਂ ਵਿੱਚ ਉਹ ਰੋਬੋਟ ਨੂੰ ਇੱਕ ਵਾਧੂ ਸਰਜੀਕਲ ਟੂਲ ਵਜੋਂ ਵਰਤਦੇ ਹਨ। 


 


Babita

Content Editor

Related News