ਬੈਂਕ ਤੋਂ ਕਢਵਾਏ 2.40 ਲੱਖ ਰੁਪਏ ਲੁੱਟੇ
Thursday, Mar 15, 2018 - 06:57 AM (IST)

ਰਾਜਪੁਰਾ (ਚਾਵਲਾ, ਇਕਬਾਲ, ਹਰਵਿੰਦਰ) - ਰਾਜਪੁਰਾ ਟਾਊਨ ਵਿਚ ਅੱਜ ਦੁਪਹਿਰ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਕਾਲਜ ਰੋਡ 'ਤੇ 2.40 ਲੱਖ ਰੁਪਏ ਲੁੱਟਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਲਗਭਗ 12 ਵਜੇ ਸੁਰਿੰਦਰ ਸਿੰਘ ਪੁੱਤਰ ਚਰਨ ਸਿੰਘ ਨੇ ਆਪਣੇ ਪੋਤਰੇ ਨਾਲ ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਤੋਂ 2.40 ਲੱਖ ਰੁਪਏ ਕਢਵਾਏ । ਇਸ ਤੋਂ ਬਾਅਦ ਉਹ ਪਟੇਲ ਸਕੂਲ ਵਿਚ ਪੜ੍ਹਾਉਣ ਵਾਲੇ ਪੁੱਤਰ ਨੂੰ ਮਿਲਣ ਲਈ ਆ ਗਿਆ ਅਤੇ ਆਪਣੇ ਨਾਲ ਆਏ ਪੋਤਰੇ ਨੂੰ ਪੈਸਿਆਂ ਵਾਲਾ ਬੈਗ ਫੜਾ ਕੇ ਅੰਦਰ ਚਲਾ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਲੁਟੇਰੇ ਬਾਹਰ ਖੜ੍ਹੇ ਉਸਦੇ ਪੋਤਰੇ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਿਟੀ ਪੁਲਸ ਦੇ ਐੱਸ. ਐੱਚ. ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਮਿਲੀ ਸੀ. ਸੀ. ਟੀ. ਵੀ. ਫੁਟੇਜ ਵਿਚ ਮੋਟਰਸਾਈਕਲ ਸਵਾਰਾਂ ਵੱਲੋਂ ਹੈਲਮੇਟ ਪਾਇਆ ਹੋਣ ਕਾਰਨ ਇਨ੍ਹਾਂ ਦੀ ਪਛਾਣ ਵਿਚ ਥੋੜ੍ਹੀ ਮੁਸ਼ਕਲ ਆ ਰਹੀ ਹੈ ਪਰ ਪੁਲਸ ਨੂੰ ਉਮੀਦ ਹੈ ਕਿ ਜਲਦੀ ਹੀ ਇਹ ਲੁਟੇਰੇ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ।