8.49 ਕਰੋੜ ਦੀ ਲੁੱਟ ਦੇ ਪੈਸੇ ਨਾਲ ਬਣਾਈਆਂ ਰੀਲਾਂ, ਮਾਸਟਰ ਮਾਈਂਡ ਕੁੜੀ ਦੀਆਂ ਤਸਵੀਰਾਂ ਹੋਈਆਂ ਵਾਇਰਲ

Wednesday, Jun 14, 2023 - 07:23 PM (IST)

ਲੁਧਿਆਣਾ : ਲੁਧਿਆਣਾ ਵਿਚ ਏ. ਟੀ. ਐੱਮ. ਕੈਸ਼ ਕੰਪਨੀ ਸੀ. ਐੱਮ. ਐੱਸ. ਵਿਚ ਹੋਈ 8.49 ਕਰੋੜ ਦੀ ਲੁੱਟ ਨੂੰ ਪੁਲਸ ਨੇ ਸੁਲਝਾ ਲਿਆ ਹੈ। ਲੁੱਟ ਵਿਚ ਸ਼ਾਮਲ 6 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 5 ਕਰੋੜ ਰੁਪਏ ਦੀ ਰਕਮ ਰਿਕਵਰ ਕਰ ਲਈ ਗਈ ਹੈ। ਇਸ ਵੱਡੀ ਲੁੱਟ ਦੀ ਸਾਜ਼ਿਸ਼ ਵਿਚ 10 ਮੁਲਜ਼ਮ ਸ਼ਾਮਲ ਸਨ ਜਿਨ੍ਹਾਂ ਵਿਚੋਂ 6 ਗ੍ਰਿਫ਼ਤਾਰ ਹਨ। ਪੁਲਸ ਮੁਤਾਬਕ ਇਸ ਲੁੱਟ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ ਡਾਕੂ ਹਸੀਨਾ ਨਾਮ ਦੀ ਮਹਿਲਾ ਹੈ, ਜਿਸ ਨੇ ਸਾਰੀ ਪਲਾਨਿੰਗ ਕੀਤੀ ਸੀ। ਪੁਲਸ ਮੁਤਾਬਕ ਮਨਜਿੰਦਰ ਮਨੀ 4 ਸਾਲ ਤੋਂ ਕੰਪਨੀ ਦਾ ਕਰਮਚਾਰੀ ਸੀ। ਉਸ ਨਾਲ ਮਿਲ ਕੇ ਹੀ ਮਨਦੀਪ ਕੌਰ ਅਤੇ 9 ਮੈਂਬਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੂੰ 14 ਤੱਕ ਪਿੰਡ ਛੱਡਣ ਦਾ ਅਲਟੀਮੇਟਮ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

PunjabKesari

ਮਾਸਟਰ ਮਾਈਂਡ ਮਨਦੀਪ ਕੌਰ ਦੀਆਂ ਤਸਵੀਰਾਂ ਹੋਈਆਂ ਵਾਇਰਲ

ਇਸ ਸਨਸਨੀਖੇਜ਼ ਲੁੱਟ ਦੀ ਵਾਰਦਾਤ ਦੀ ਮਾਸਟਰ ਮਾਈਂਡ ਦੱਸੀ ਜਾ ਰਹੀ ਮਨਦੀਪ ਕੌਰ ਉਰਫ ਡਾਕੂ ਹਸੀਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ 'ਚ ਵਿਆਹੀ ਹੈ। ਕੇਸ 'ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ 'ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ। ਲੁੱਟ ਤੋਂ ਬਾਅਦ ਦੀ ਇੰਸਟਾਗ੍ਰਾਮ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ 500 ਦੇ ਨੋਟਾਂ ਨੂੰ ਹੱਥ ਵਿਚ ਫੜ ਕੇ ਇਕ ਨੌਜਵਾਨ ਰੀਲ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਡਾਕੂ ਹਸੀਨਾ ਦਾ ਭਰਾ ਬਣਾ ਰਿਹਾ ਸੀ। ਜਿਸ ਦਾ ਨਾਂ ਹਰਪ੍ਰੀਤ ਸਿੰਘ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ 2 ਬੈਗਾਂ ’ਚ 3-3 ਕਰੋੜ ਰੁਪਏ ਲੈ ਕੇ ਫਰਾਰ ਹੋਏ ਸਨ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ’ਚ ਵੱਡੀ ਖ਼ਬਰ, ਜਨਾਨੀ ਸਮੇਤ ਤਿੰਨ ਗ੍ਰਿਫ਼ਤਾਰ

PunjabKesari

ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਕੰਪਨੀ ਨੇ ਪਹਿਲਾਂ 7 ਕਰੋੜ ਦੀ ਲੁੱਟ ਦੀ ਗੱਲ ਕਹੀ ਅਤੇ ਬਾਅਦ 'ਚ ਇਸ ਨੂੰ 8.49 ਕਰੋੜ ਰੁਪਏ ਦੀ ਲੁੱਟ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਇਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ 'ਚ ਵਿਆਹੀ ਹੈ। ਕੇਸ 'ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ 'ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਦੇ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ। ਮਨੀ ਸੀ. ਐੱਮ. ਐਸ. ਕੰਪਨੀ 'ਚ 4 ਸਾਲਾਂ ਤੋਂ ਕੰਮ ਕਰ ਰਿਹਾ ਸੀ। ਇਨ੍ਹਾਂ ਦੋਹਾਂ ਵਿਚਕਾਰ ਕਿਸੇ ਤਰ੍ਹਾਂ ਨਾਲ ਦੋਸਤੀ ਹੋ ਗਈ ਤਾਂ ਦੋਹਾਂ ਨੇ ਇਸ ਲੁੱਟ ਦੀ ਵਾਰਦਾਤ ਦਾ ਸਾਰਾ ਪਲਾਨ ਬਣਾਇਆ। ਲੁੱਟ ਲਈ ਮੁਲਜ਼ਮਾਂ ਨੇ 2 ਮਡਿਊਲ ਬਣਾਏ। ਇਸ ਦੇ ਮੁਤਾਬਕ ਮਨੀ ਬਾਈਕ 'ਤੇ, ਜਦੋਂ ਕਿ ਮਨਦੀਪ ਕੌਰ ਗੱਡੀ 'ਚ ਗਈ ਸੀ।

ਇਹ ਵੀ ਪੜ੍ਹੋ : ਮੁਕਤਸਰ ’ਚ ਹੋਏ ਡਾਕਟਰ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਪਤਨੀ ਦੇ ਕਾਰੇ ਨੇ ਉਡਾਏ ਸਭ ਦੇ ਹੋਸ਼

PunjabKesari

ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਦੱਸੀ ਰਕਮ ਅਤੇ ਲੁਟੇਰਿਆਂ ਦੇ ਬਿਆਨਾਂ 'ਚ ਫ਼ਰਕ ਹੈ। ਕੰਪਨੀ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਵਾਰਦਾਤ ਵਾਪਰੀ। ਜੇਕਰ ਬਿਜਲੀ ਚਲੀ ਜਾਂਦੀ ਸੀ ਤਾਂ ਮੁਲਾਜ਼ਮ ਆਪਣਾ ਕਾਰਡ ਪੰਚ ਨਹੀਂ ਕਰ ਸਕਦੇ ਹਨ। ਇਸ ਸਭ ਦਾ ਮਨੀ ਨੂੰ ਪਤਾ ਸੀ ਕਿ ਕੰਪਨੀ 'ਚ ਕਿਹੋ ਜਿਹਾ ਸਿਸਟਮ ਹੈ। ਇਸ ਲਈ ਉਹ ਬਿਨਾਂ ਹਥਿਆਰਾਂ ਦੇ ਸੱਬਲਾਂ, ਕੱਟਰ ਆਦਿ ਲੈ ਕੇ ਪਿਛਲੇ ਪਾਸਿਓਂ ਕੰਪਨੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਦੱਸਿਆ ਕਿ 11 ਕਰੋੜ, 70 ਹਜ਼ਾਰ ਰੁਪਏ ਦੀ ਰਕਮ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਲਿਖ ਕੇ ਦਿੱਤੀ ਸੀ। ਫਿਰ ਇਹ ਕਿਹਾ ਗਿਆ ਕਿ 4 ਕਰੋੜ, 45 ਲੱਖ ਰੁਪਿਆ ਕੰਪਨੀ 'ਚ ਪਿਆ ਹੈ ਅਤੇ ਇਸ ਮੁਤਾਬਕ ਲੁੱਟ ਸਿਰਫ 6 ਕਰੋੜ, 32 ਲੱਖ ਦੀ ਹੋਈ ਹੈ, ਜਦੋਂ ਕਿ ਕੰਪਨੀ ਨੇ ਇਹ ਰਕਮ 8 ਕਰੋੜ 49 ਲੱਖ ਦੱਸੀ ਹੈ। 

ਇਹ ਵੀ ਪੜ੍ਹੋ : ਐਕਸ਼ਨ ’ਚ ਟ੍ਰਾਂਸਪੋਰਟ ਵਿਭਾਗ, ਸੂਬੇ ’ਚ ਚੱਲ ਰਹੀਆਂ ਇਨ੍ਹਾਂ ਬੱਸਾਂ ’ਤੇ ਹੋਈ ਕਾਰਵਾਈ, ਕੰਡਕਟਰ ਵੀ ਫੜੇ

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News