ਆਂਡਿਆਂ ਦੀ ਰੇਹੜੀ ਲਾਉਣ ਵਾਲੇ ਬਜ਼ੁਰਗ ਨਾਲ ਹੋਈ ਲੁੱਟ, ਪਿਸਤੌਲ ਦੀ ਨੋਕ 'ਤੇ ਖੋਹੀ ਸੋਨੇ ਦੀ ਮੁੰਦਰੀ ਤੇ ਨਗਦੀ

Friday, Jul 07, 2023 - 07:47 PM (IST)

ਆਂਡਿਆਂ ਦੀ ਰੇਹੜੀ ਲਾਉਣ ਵਾਲੇ ਬਜ਼ੁਰਗ ਨਾਲ ਹੋਈ ਲੁੱਟ, ਪਿਸਤੌਲ ਦੀ ਨੋਕ 'ਤੇ ਖੋਹੀ ਸੋਨੇ ਦੀ ਮੁੰਦਰੀ ਤੇ ਨਗਦੀ

ਮੁੱਲਾਂਪੁਰ ਦਾਖਾ (ਕਾਲੀਆ)- ਅੱਜ ਚਿੱਟੇ ਦਿਨੀਂ ਦੁਪਹਿਰ 2.15 ਵਜੇ ਮੁੱਲਾਂਪੁਰ ਬਠਿੰਡਾ ਜਰਨੈਲੀ ਸੜਕ 'ਤੇ ਇਕ ਬਜ਼ੁਰਗ ਕੋਲੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ 1200 ਰੁਪਏ ਦੀ ਨਗਦੀ ਅਤੇ ਸੋਨੇ ਦੀ ਮੁੰਦਰੀ ਲੁੱਟ ਲਈ ਅਤੇ ਫਰਾਰ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - ਵੱਢੀਖੋਰ SDO ਸੇਵਾਮੁਕਤੀ ਮਗਰੋਂ ਹੋਇਆ ਗ੍ਰਿਫ਼ਤਾਰ, 7 ਸਾਲ ਪਹਿਲਾਂ ਲਈ ਸੀ ਰਿਸ਼ਵਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜੀਤ ਰਾਮ ਪੁੱਤਰ ਅਰਜਨ ਦਾਸ (72) ਵਾਸੀ ਮੰਡੀ ਮੁੱਲਾਂਪੁਰ ਨੇ ਦੱਸਿਆ ਕਿ ਉਹ ਆਂਡਿਆਂ ਦੀ ਰੇਹੜੀ ਲਗਾਉਂਦਾ ਹੈ ਅਤੇ ਪਿਛਲੇ 9 ਮਹੀਨਿਆਂ ਤੋਂ ਬਿਮਾਰ ਹੋਣ ਉਪਰੰਤ ਅੱਜ ਰਾਏਕੋਟ ਰੋਡ 'ਤੇ ਅਨਾਜ ਮੰਡੀ ਕੋਲ ਰੇਹੜੀ ਖੜ੍ਹੀ ਕਰਨ ਲਈ ਥਾਂ ਸਾਫ਼ ਕਰਨ ਗਿਆ ਸੀ ਅਤੇ ਜਦੋਂ ਉਹ ਪੈਦਲ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਫਾਇਰ ਬ੍ਰਿਗੇਡ ਬਿਲਡਿੰਗ ਨੇੜੇ ਕਰੀਬ 2.15 ਵਜੇ ਦੁਪਹਿਰੇ ਦੋ ਮੋਟਰਸਾਈਕਲਾਂ 'ਤੇ ਦੋ ਲੁਟੇਰੇ ਆਏ ਜਿੰਨ੍ਹਾਂ ਨੇ ਸਿਰ 'ਤੇ ਚਿੱਟੇ ਰੁਮਾਲ ਬੰਨੇ ਹੋਏ ਸਨ ਅਤੇ ਕਲੀਨ ਸ਼ੇਵ ਸਨ। ਉਹ ਮੇਰੀ ਬਾਂਹ ਫੜਕੇ ਨਾਲ ਖੇਤਾਂ ਵੱਲ ਲੈ ਗਏ। ਉਨ੍ਹਾਂ ਮੇਰੀ ਕੰਨਪੱਟੀ 'ਤੇ ਰਿਵਾਲਵਰ ਲਗਾ ਦਿੱਤਾ ਅਤੇ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ ਦੇ ਦੇ। ਉਨ੍ਹਾਂ ਮੇਰੀ ਜੇਬ 'ਚੋਂ 1200 ਰੁਪਏ ਨਗਦ ਕੱਢ ਲਏ ਅਤੇ ਮੇਰੀ 7 ਗਰਾਮ ਦੀ ਸੋਨੇ ਦੀ ਮੁੰਦਰੀ ਉਂਗਲ ਵਿਚੋਂ ਲਾਹੁਣ ਲੱਗ ਗਏ ਪਰ ਉਹ ਬਹੁਤ ਟਾਈਟ ਸੀ। ਪਹ‌ਿਲਾਂ ਉਨ੍ਹਾਂ ਨੇ ਕਾਫੀ ਖਿੱਚ ਧੂਹ ਕੀਤੀ। ਫਿਰ ਕੱਟਰ ਨਾਲ ਕੱਟ ਕੇ ਲਾਹ ਕੇ ਸੁਧਾਰ ਵੱਲ ਫਰਾਰ ਹੋ ਗਏ। ਇਸ ਸਬੰਧੀ ਦਰਖ਼ਾਸਤ ਥਾਣਾ ਦਾਖਾ ਨੂੰ ਦੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ 'ਤੋ ਹੋਈ ਕਾਰਵਾਈ; ਗੁਪਤ ਅੰਗਾਂ 'ਤੇ ਲਾਇਆ ਸੀ ਕਰੰਟ

ਜਦੋਂ ਇਸ ਸਬੰਧ ਵਿਚ ਥਾਣਾ ਮੁਖੀ ਦੀਪ ਕਰਨ ਸਿੰਘ ਤੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪਰਮਵੀਰ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੁਟੇਰੇ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News