ਲੁਟੇਰਿਆਂ ਦੇ ਹੌਸਲੇ ਬੁੰਲਦ, ਜੋੜੇ ''ਤੇ ਹਮਲਾ ਕਰਕੇ ਕੀਤੀ ਲੁੱਟਖੋਹ

Tuesday, Oct 23, 2018 - 11:48 AM (IST)

ਲੁਟੇਰਿਆਂ ਦੇ ਹੌਸਲੇ ਬੁੰਲਦ, ਜੋੜੇ ''ਤੇ ਹਮਲਾ ਕਰਕੇ ਕੀਤੀ ਲੁੱਟਖੋਹ

ਹੁਸ਼ਿਆਰਪੁਰ (ਅਮਰੀਕ)— ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਵੀ ਖੌਫ ਨਹੀਂ ਰਿਹਾ ਹੈ ਅਤੇ ਦਿਨ-ਦਿਹਾੜੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਘਟਨਾ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਬੀਤੀ ਰਾਤ ਜੋੜੇ ਨਾਲ ਵਾਪਰੀ। 
ਮੈਡੀਕਲ ਸਟੋਰ 'ਤੇ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਧਾਵਾ ਬੋਲਿਆ ਅਤੇ ਮਹਿਲਾ ਕੋਲੋਂ ਸੋਨੇ ਦੇ ਗਹਿਣੇ ਖੋਹ ਕੇ ਫਰਾਰ ਹੋ ਗਏ। ਬੀਤੇ ਦੇਰ ਰਾਤ ਇਕ ਜੋੜੇ 'ਤੇ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਮਲਾ ਕਰਕੇ ਮਹਿਲਾ ਤੋਂ ਸੋਨੇ ਦੀਆਂ ਚੂੜੀਆਂ ਅਤੇ ਹੋਰ ਗਹਿਣੇ ਉਤਾਰ ਲਏ। ਇਸੇ ਦੌਰਾਨ ਜਦੋਂ ਮੈਡੀਕਲ ਸਟੋਰ ਦਾ ਮਾਲਕ ਜਿਵੇਂ ਹੀ ਮੌਕੇ 'ਤੇ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਹੱਥੋਪਾਈ ਕੀਤੀ ਅਤੇ ਫਰਾਰ ਹੋ ਗਏ। 

PunjabKesari
ਮਿਲੀ ਜਾਣਕਾਰੀ ਮੁਤਾਬਕ ਮੈਡੀਕਲ ਸਟੋਰ ਰੋਜ਼ਾਨਾ ਵਾਂਗ ਬੀਤੀ ਰਾਤ ਬੰਦ ਕਰ ਰਹੇ ਸਨ ਕਿ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਤਿੰਨ ਲੁਟੇਰਿਆਂ ਨੇ ਸਟੋਰ 'ਤੇ ਬੈਠੀ ਔਰਤ 'ਤੇ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਿੰਘ ਮੈਡੀਕਲ ਘਰ ਅਤੇ ਮਕਾਨ ਇਕ ਹੀ ਬਿਲਡਿੰਗ ਹੈ। ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਚੁੱਕੀ ਹੈ। ਤਸਵੀਰਾਂ 'ਚ ਸਾਫ ਦਿਸਦਾ ਹੈ ਕਿ ਕਿਵੇਂ ਲੁਟੇਰੇ ਦੁਕਾਨ 'ਤੇ ਆਉਂਦੇ ਹਨ ਅਤੇ ਦੁਕਾਨ ਮਾਲਕਣ ਨੂੰ ਇਕੱਲਾ ਦੇਖ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਬਾਅਦ 'ਚ ਜਾਂਦੇ ਸਮੇਂ ਦੁਕਾਨ ਮਾਲਕ ਨਾਲ ਵੀ ਹੱਥੋਪਾਈ ਹੁੰਦੀ ਹੈ।


Related News