ਦਿਨ-ਦਿਹਾੜੇ ਨੌਜਵਾਨ ਤੋਂ ਲੁੱਟੇ 1 ਲੱਖ ਰੁਪਏ

Wednesday, Aug 29, 2018 - 06:28 PM (IST)

ਦਿਨ-ਦਿਹਾੜੇ ਨੌਜਵਾਨ ਤੋਂ ਲੁੱਟੇ 1 ਲੱਖ ਰੁਪਏ

ਤਲਵੰਡੀ ਸਾਬੋ (ਮੁਨੀਸ਼)— ਇਥੋਂ ਦੇ ਪਿੰਡ ਸ਼ੇਖਪੁਰਾ ਨੇੜੇ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਕੋਲੋਂ ਦਿਨ-ਦਿਹਾੜੇ 1 ਲੱਖ ਰੁਪਏ ਲੁੱਟ ਲਏ ਗਏ। ਮਿਲੀ ਜਾਣਕਾਰੀ ਮੁਤਾਬਕ ਵਿਸ਼ਾਲ ਨਾਂ ਦਾ ਨੌਜਵਾਨ ਸਾਤਿਨ ਕ੍ਰੈਡਿਟ ਕੇਅਰ ਨੈੱਟਵਰਕ ਨਾਂ ਦੀ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ। ਅੱਜ ਉਹ ਸ਼ੇਖਪੁਰਾ ਤੋਂ ਇਕ ਲੱਖ ਰੁਪਏ ਦੀ ਰਕਮ ਇਕੱਠੀ ਕਰਕੇ ਤਲਵੰਡੀ ਸਾਬੋ ਦੇ ਦਫਤਰ 'ਚ ਲੈ ਕੇ ਜਾ ਰਿਹਾ ਸੀ ਕਿ ਇਸੇ ਦੌਰਾਨ ਕੁਝ ਲੁਟੇਰਿਆਂ ਨੇ ਉਸ ਨਾਲ ਲੁੱਟਖੋਹ ਕਰਦੇ ਹੋਏ ਸਾਰੀ ਰਕਮ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News