ਦਿਨ-ਦਿਹਾੜੇ ਲੁਟੇਰਿਆਂ ਨੇ ਔਰਤਾਂ ਨਾਲ ਕੀਤੀ ਲੁੱਟਖੋਹ

Thursday, Apr 19, 2018 - 06:46 PM (IST)

ਦਿਨ-ਦਿਹਾੜੇ ਲੁਟੇਰਿਆਂ ਨੇ ਔਰਤਾਂ ਨਾਲ ਕੀਤੀ ਲੁੱਟਖੋਹ

ਟਾਂਡਾ (ਮੋਮੀ, ਜਸਵਿੰਦਰ, ਪੰਡਿਤ, ਸ਼ਰਮਾ)— ਟਾਂਡਾ ਤਲਵੰਡੀ ਸੱਲਾਂ ਰੋਡ 'ਤੇ ਗੈਸ ਏਜੰਸੀ ਨੇੜੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਹਥਿਆਰਾਂ ਦੇ ਬਲ 'ਤੇ ਦਿਨ-ਦਿਹਾੜੇ ਇਕ ਔਰਤ ਨੂੰ ਜ਼ਖਮੀ ਕਰਕੇ ਸੋਨੇ ਦੇ ਗਹਿਣੇ ਲੁੱਟ ਲਏ। ਲੁੱਟਖੋਹ ਦੀ ਵਾਰਦਾਤ ਦਾ ਸ਼ਿਕਾਰ ਹੋਈ ਮਲਕੀਤ ਕੌਰ ਪਤਨੀ ਮੁੱਖਤਿਆਰ ਸਿੰਘ ਵਾਸੀ ਤਲਵੰਡੀ ਸੱਲਾਂ ਨੇ ਦੱਸਿਆ ਕਿ ਉਹ ਕਰੀਬ 4 ਵਜੇ ਆਪਣੀ ਸਾਥਣ ਨਾਲ ਸਕੂਟੀ 'ਤੇ ਸਵਾਰ ਹੋ ਕੇ ਦੋਵੇਂ ਵਾਪਸ ਪਿੰਡ ਜਾ ਰਹੀਆਂ ਸਨ ਕਿ ਗੈਸ ਏਜੰਸੀ ਨੇੜੇ ਮੋਟਰਸਾਈਕਲ ਸਵਾਰਾਂ ਨੇ ਜ਼ਬਰਦਸਤੀ ਰਸਤੇ 'ਚ ਰੋਕ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਪਿਸਤੋਲ ਨੁਮਾ ਚੀਜ਼ ਸਿਰ 'ਚ ਮਾਰ ਕੇ ਜ਼ਖਮੀ ਕਰ ਦਿੱਤਾ।

PunjabKesari
ਇਸ ਤੋਂ ਬਾਅਦ ਉਸ ਦੀਆਂ 2 ਸੋਨੇ ਦੀਆਂ ਵਾਲੀਆਂ, 2 ਅੰਗੂਠੀਆਂ, 2 ਗਜਰੇ ਅਤੇ ਸੋਨੇ ਦੀ ਚੈਨ ਖੋਹਣ ਤੋਂ ਇਲਾਵਾ ਦੂਜੀ ਔਰਤ ਗੁਰਮੀਤ ਕੌਰ ਪਤਨੀ ਮਨਜੀਤ ਕੌਰ ਕੋਲੋਂ ਅੰਗੂਠੀ ਖੋਹ ਕੇ ਟਾਂਡੇ ਵੱਲ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਮਲਕੀਤ ਕੌਰ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News