ਜਲੰਧਰ ਦੇ ਕੰਪਨੀ ਬਾਗ ਨੇੜੇ ਵਾਪਰੀ ਵੱਡੀ ਵਾਰਦਾਤ, ਬੈਂਕ 'ਚ ਗਏ ਵਿਅਕਤੀ ਕੋਲੋਂ 4 ਲੱਖ ਰੁਪਏ ਲੁੱਟੇ
Wednesday, Apr 05, 2023 - 02:48 PM (IST)
ਜਲੰਧਰ (ਸੋਨੂੰ)- ਜਲੰਧਰ 'ਚ ਅੱਜ ਸਵੇਰੇ ਇਲਾਹਾਬਾਦ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਵਿਅਕਤੀ ਤੋਂ ਇਕ ਨੌਸਰਬਾਜ਼ ਚਕਮਾ ਦੇ ਕੇ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਬੈਂਕ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਰਾਜਨ ਇੰਡਸਟਰੀ ਦੇ ਮਾਲਕ ਕੋਲੋਂ ਨੌਸਰਬਾਜ ਬੈਂਕ ਫਾਰਮ ਭਰਨ ਦੀ ਆੜ ਵਿਚ ਰੁਪਏ ਲੈ ਕੇ ਫਰਾਰ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਬੈਂਕ ਵਿੱਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਨੂੰ ਸਕੈਨ ਕਰ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’
ਵਿਜੇ ਚੋਪੜਾ ਸੇਠ ਹੁਕਮਚੰਦ ਕਾਲੋਨੀ ਨੇ ਦੱਸਿਆ ਕਿ ਕੰਪਨੀ ਬਾਗ ਨੇੜੇ ਸਥਿਤ ਇਲਾਹਾਬਾਦ ਬੈਂਕ ਵਿਚ 10.30 ਵਜੇ ਦੇ ਕਰੀਬ 4 ਲੱਖ ਰੁਪਏ ਜਮ੍ਹਾ ਕਰਵਾਉਣ ਆਏ ਸਨ। ਇਸ ਦੌਰਾਨ ਬੈਂਕ ਦੇ ਅੰਦਰ ਪਹਿਲਾਂ ਤੋਂ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਤੁਸੀਂ ਗਲਤ ਤਰੀਕੇ ਨਾਲ ਫਾਰਮ ਭਰ ਦਿੱਤਾ ਹੈ, ਮੈਂ ਇਸ ਬੈਂਕ ਵਿੱਚ ਕੰਮ ਕਰਦਾ ਹਾਂ, ਮੈਨੂੰ ਪੈਸੇ ਦਿਓ, ਮੈਂ ਜਮ੍ਹਾ ਕਰਵਾ ਦੇਵਾਂਗਾ ਅਤੇ ਦੋਸ਼ੀ ਚਕਮਾ ਦੇ ਕੇ ਚਾਰ ਲੱਖ ਰੁਪਏ ਲੈ ਕੇ ਭੱਜ ਗਿਆ। ਇਲਾਹਾਬਾਦ ਬੈਂਕ ਦੇ ਮੈਨੇਜਰ ਮਨੋਜ ਬਵੇਜਾ ਨੇ ਕਿਹਾ ਕਿ ਉਹ ਬੈਂਕ ਵਿੱਚ ਵਾਪਰੀ ਇਸ ਘਟਨਾ ਨੂੰ ਗਲਤ ਮੰਨਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਵਿਅਕਤੀ ਨਾਲ ਵਾਪਰੀ ਘਟਨਾ ਨਿੰਦਣਯੋਗ ਹੈ ਅਤੇ ਜਦੋਂ ਬਜ਼ੁਰਗ ਵਿਅਕਤੀ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਹੁਣ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੈਂਕ ਦੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਚਾਰ ਦੇ ਇੰਚਾਰਜ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਬੈਂਕ ਵਿੱਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬੈਂਕ ਵਿੱਚ ਇਕ ਵਿਅਕਤੀ ਬਜ਼ੁਰਗ ਵਿਅਕਤੀ ਦੇ ਪੈਸੇ ਲੈ ਕੇ ਫਰਾਰ ਹੋ ਗਿਆ ਹੈ। ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਇਹ ਵੀ ਪੜ੍ਹੋ : 6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।