ਪੈਟਰੋਲ ਪੰਪ ’ਤੇ ਅੱਧੀ ਰਾਤ ਨੂੰ ਹੋਈ ਲੁੱਟ ਦੀ ਵਾਰਦਾਤ
Monday, Dec 28, 2020 - 03:27 PM (IST)
ਗੜਸ਼ੰਕਰ (ਸ਼ੋਰੀ) : ਇਥੋਂ ਦੇ ਬੰਗਾ ਰੋਡ ’ਤੇ ਪਿੰਡ ਚੋਹੜਾ ਦੇ ਨਜ਼ਦੀਕ ਦਸਮੇਸ਼ ਫਿਲੰਿਗ ਸਟੇਸ਼ਨ ’ਤੇ ਲੰਘੀ ਰਾਤ ਢਾਈ ਵਜੇ ਚਾਰ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਪੰਪ ’ਤੇ ਰੱਖੀ ਹੋਈ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ’ਤੇ ਸਵਾਰ ਇੱਕ ਅਣਪਛਾਤੇ ਵਿਅਕਤੀ ਨੇ ਰਾਤ ਪੈਟਰੋਲ ਪੰਪ ’ਤੇ ਤੇਲ ਪੁਆਣ ਦੀ ਗੁਹਾਰ ਲਾ ਕੇ ਦਰਵਾਜ਼ਾ ਖੜਕਾਇਆ। ਮੌਕੇ ’ਤੇ ਹਾਜ਼ਰ ਸੇਲਜ਼ਮੈਨ ਸੁਖਦੇਵ ਸਿੰਘ ਨੇ ਜਿਵੇਂ ਹੀ ਕਮਰੇ ਦਾ ਤਾਲਾ ਖੋਲਿ੍ਹਆ ਤਾਂ ਅਣਪਛਾਤਾ ਵਿਅਕਤੀ ਨਾਲ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਸੁਖਦੇਵ ਵੱਲੋਂ ਆਪਣੇ ਬਚਾਅ ਲਈ ਰੌਲਾ ਪਾਇਆ ਗਿਆ ਤਾਂ ਪੰਪ ਅਤੇ ਉਸਦੇ ਨਾਲ ਕੰਮ ਕਰਨ ਵਾਲੇ ਰਾਜੇਸ਼ ਰਾਮ, ਗੌਰਵ ਸਿੰਘ, ਜਸਪਾਲ ਸਿੰਘ ਨੇ ਵੀ ਉੱੱਠ ਕੇ ਹਮਲਾਵਰਾਂ ਨਾਲ ਟੱਕਰ ਲਈ ਪਰ ਹਥਿਆਰਾਂ ਦੇ ਦਮ ’ਤੇ ਲੁਟੇਰੇ ਪੰਪ ਦੇ ਦਰਾਜ ’ਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਨਾਲ ਲੈ ਕੇ ਫਰਾਰ ਹੋ ਗਏ। ਇੱਥੋਂ ਤੱਕ ਕਿ ਉਥੇ ਸੀ. ਸੀ. ਟੀ. ਵੀ. ਫੁਟੇਜ ਦੇ ਡੀ. ਵੀ. ਆਰ. ਨੂੰ ਵੀ ਤੋੜ ਕੇ ਅਣਪਛਾਤੇ ਵਿਅਕਤੀ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ
ਮੌਕੇ ’ਤੇ ਮੌਜੂਦ ਲੋਕਾਂ ਵਲੋਂ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਸੀ। ਇਸ ਸਬੰਧੀ ਪੁਲਸ ਮਾਮਲੇ ਦੀ ਜਾਂਚ ’ਚ ਲੱਗ ਗਈ ਸੀ। ਗੱਲਬਾਤ ਦੌਰਾਨ ਪੁਲਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੂੰ ਲੱਭਣ ਲਈ ਪੁਲਸ ਜਾਂਚ ਕਰ ਰਹੀ þ। ਜਲਦ ਹੀ ਦੋਸ਼ੀਆਂ ਨੂੰ ਹਿਰਾਸਤ ’ਚ ਲਿਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਾਰਸ਼' ਨੇ ਦਿੱਤੀ ਦਸਤਕ, ਠੰਡੀਆਂ ਹਵਾਵਾਂ ਨਾਲ ਵਧੀ ਠਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ