ਲੁਟੇਰਾ ਗਿਰੋਹ ਬੇਪਰਦ, 2 ਕਾਬੂ

Friday, Aug 11, 2017 - 04:30 AM (IST)

ਲੁਟੇਰਾ ਗਿਰੋਹ ਬੇਪਰਦ, 2 ਕਾਬੂ

ਅੰਮ੍ਰਿਤਸਰ,   (ਜ. ਬ.)-  ਕੋਤਵਾਲੀ ਪੁਲਸ ਨੇ ਝਪਟਮਾਰ ਅਤੇ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤਰਨਤਾਰਨ ਤੇ ਜਸਬੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਤਰਨਤਾਰਨ ਦੇ ਕਬਜ਼ੇ 'ਚੋਂ ਇਕ ਪਿਸਤੌਲ, ਇਕ ਜ਼ਿੰਦਾ ਕਾਰਤੂਸ, ਦਾਤਰ, ਹਥੌੜਾ ਤੇ ਇਕ ਮੋਟਰਸਾਈਕਲ ਬਰਾਮਦ ਕਰਦਿਆਂ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ।


Related News