ਬੈਂਕ ''ਚੋਂ ਪੈਸੇ ਕਢਵਾ ਕੇ ਆਈ ਮਹਿਲਾ ਦੇ ਪੈਸੇ ਉਡਾਏ
Thursday, Nov 09, 2017 - 12:38 PM (IST)
ਮੁਕੰਦਪੁਰ (ਸੰਜੀਵ) - ਪਿੰਡ ਬੱਲੋਵਾਲ ਦੀ ਕਮਲਜੀਤ ਕੌਰ ਪਤਨੀ ਅਵਤਾਰ ਸਿੰਘ ਪੰਜਾਬ ਨੈਸ਼ਨਲ ਬੈਂਕ 'ਚੋਂ ਬਾਅਦ ਦੁਪਹਿਰ 1 ਵਜੇ 20 ਹਜ਼ਾਰ ਰੁਪਏ ਕਢਵਾ ਕੇ ਬਾਹਰ ਨਾਲ ਦੀ ਦੁਕਾਨ ਤੋਂ ਦਵਾਈ ਲੈਣ ਲੱਗੀ ਤਾਂ ਉਸ ਦੇ ਹੱਥ 'ਚ ਪੈਸਿਆਂ ਵਾਲਾ ਪਰਸ ਨਹੀਂ ਸੀ। ਉਸ ਨੇ ਦੱਸਿਆ ਕਿ ਕਿਸੇ ਨੇ ਉਸ ਦਾ ਪਰਸ ਕੱਢ ਲਿਆ, ਜਿਸ ਵਿਚ 21 ਹਜ਼ਾਰ 500 ਰੁਪਏ ਸਨ।
ਦੂਜੇ ਪਾਸੇ, ਇਸ ਗਰੀਬ ਕਿਸਾਨ ਜੋੜੇ ਨੂੰ ਆਪਣੇ ਨਾਲ ਹੋਈ ਮਾੜੀ ਘਟਨਾ ਦੀ ਥਾਣੇ 'ਚ ਅਰਜ਼ੀ ਦੇਣ ਲਈ ਵੀ ਖੱਜਲ ਹੋਣਾ ਪਿਆ। ਉਸ ਨੂੰ ਕਦੇ ਸਾਂਝ ਕੇਂਦਰ ਤੇ ਕਦੇ ਥਾਣਾ ਮੁਕੰਦਪੁਰ ਜਾਣ ਲਈ ਕਿਹਾ ਗਿਆ ਤੇ ਫਿਰ ਕੁਝ ਸਮਾਜ ਸੇਵੀਆਂ ਨੇ ਉਸ ਨਾਲ ਜਾ ਕੇ ਚੋਰੀ ਦੀ ਅਰਜ਼ੀ ਦਾਖਲ ਕਰਵਾਈ। ਜਦੋਂ ਇਸ ਸੰਬੰਧੀ ਏ. ਐੱਸ. ਆਈ. ਸੁਖਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਅਰਜ਼ੀ ਮਿਲੀ ਤਾਂ ਮੈਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ।
