ਸੜਕ ''ਤੇ ਖੜ੍ਹੀਆਂ ਮਾਂ-ਧੀ ਨਾਲ ਵਾਪਰਿਆ ਵੱਡਾ ਕਾਂਡ, CCTV ਵੇਖ ਹੋ ਜਾਓਗੇ ਹੈਰਾਨ
Saturday, Dec 17, 2022 - 12:02 AM (IST)
ਹੁਸ਼ਿਆਰਪੁਰ (ਰਾਕੇਸ਼, ਅਮਰੀਕ) : ਡੀ.ਏ.ਵੀ. ਕਾਲਜ ਦੇ ਕੋਲ ਗੁਰੂ ਰਵਿਦਾਸ ਨਗਰ ਨੇੜੇ ਦਿਨ-ਦਿਹਾੜੇ 2 ਬਾਈਕ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਇਕ ਔਰਤ ਦਾ ਪਰਸ ਖੋਹ ਲਏ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ੇਰਗੜ੍ਹ ਦੀ ਊਸ਼ਾ ਰਾਣੀ ਆਪਣੀ ਬੇਟੀ ਨਾਲ ਗੁਰੂ ਰਵਿਦਾਸ ਨਗਰ ਨੇੜੇ ਕਿਸੇ ਨੂੰ ਪਲਾਟ ਦਿਖਾਉਣ ਲਈ ਆਈ ਸੀ। ਪਲਾਟ ਦਿਖਾਉਣ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਲੱਗੀਆਂ ਤਾਂ 2 ਬਾਈਕ ਸਵਾਰ ਲੜਕੇ ਉਨ੍ਹਾਂ ਦੇ ਨੇੜੇ ਆਏ, ਜਿਨ੍ਹਾਂ ਊਸ਼ਾ ਰਾਣੀ ਦੇ ਸਿਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਇਹ ਘਟਨਾ ਜਿਸ ਸਮੇਂ ਵਾਪਰੀ, ਉਸ ਸਮੇਂ ਸੜਕ ’ਤੇ ਪੂਰੀ ਚਹਿਲ-ਪਹਿਲ ਸੀ ਅਤੇ ਨੇੜਿਓਂ ਇਕ ਬੱਸ ਤੇ ਕਈ ਬਾਈਕ ਸਵਾਰ ਵੀ ਲੰਘੇ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਾ ਦਿੱਤਾ। ਔਰਤ ਨੇ ਦੱਸਿਆ ਕਿ ਉਸ ਦੇ ਪਰਸ ’ਚ 15-17 ਹਜ਼ਾਰ ਦੀ ਨਕਦੀ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।