ਫਗਵਾੜਾ ''ਚ ਫੈਲੀ ਦਹਿਸ਼ਤ, ਪਿਸਤੌਲ ਦੀ ਨੋਕ ''ਤੇ ਲੁਟੇਰਿਆਂ ਨੇ ਕਰਿਆਨੇ ਦੀ ਦੁਕਾਨ ''ਚ ਕੀਤੀ ਲੁੱਟਖੋਹ

Friday, Sep 03, 2021 - 11:30 PM (IST)

ਫਗਵਾੜਾ ''ਚ ਫੈਲੀ ਦਹਿਸ਼ਤ, ਪਿਸਤੌਲ ਦੀ ਨੋਕ ''ਤੇ ਲੁਟੇਰਿਆਂ ਨੇ ਕਰਿਆਨੇ ਦੀ ਦੁਕਾਨ ''ਚ ਕੀਤੀ ਲੁੱਟਖੋਹ

ਫਗਵਾੜਾ (ਜਲੋਟਾ) – ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਉਂਕਾਰ ਨਗਰ ਖੋਥੜਾ ਰੋਡ ਇਲਾਕੇ 'ਚ ਮੌਜੂਦ ਇਕ ਕਰਿਆਨੇ ਦੀ ਦੁਕਾਨ 'ਚ ਤਿੰਨ ਪਿਸਤੌਲਧਾਰੀ ਲੁਟੇਰਿਆਂ ਵੱਲੋਂ ਲੁੱਟਖੋਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ - 'ਪੰਜ ਪਿਆਰੇ' ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਬਖ਼ਸ਼ਾਈ ਭੁੱਲ, ਗੁਰਦੁਆਰੇ 'ਚ ਸਾਫ ਕੀਤੀਆਂ ਜੁੱਤੀਆਂ (Video)

ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਕੁੱਲ ਚਾਰ ਲੁਟੇਰਿਆਂ ਨੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਲੁੱਟ ਖੋਹ ਦਾ ਸ਼ਿਕਾਰ ਬਣੇ ਦੁਕਾਨਦਾਰ ਨੇ ਦੱਸਿਆ ਕਿ ਤਿੰਨ ਲੁਟੇਰੇ ਦੁਕਾਨ ਦੇ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਆ ਕੇ ਕੋਲਡ ਡਰਿੰਕ (ਐੱਪੀ) ਦੀ ਮੰਗ ਕੀਤੀ। ਇਸ ਤੋਂ ਤੁਰੰਤ ਬਾਅਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਦੁਕਾਨ ਦੇ ਗੱਲੇ 'ਚ ਰੱਖਿਆ ਹੋਇਆ ਹਜ਼ਾਰਾਂ ਰੁਪਏ ਕੈਸ਼ ਲੁੱਟ ਲਿਆ ਅਤੇ ਇਹ ਸਾਰੇ ਲੁਟੇਰੇ ਮੌਕੇ ਤੋਂ ਆਪਣੇ ਮੋਟਰਸਾਈਕਲਾਂ 'ਤੇ ਬੈਠ ਕੇ ਫਿਲਮੀ ਸਟਾਈਲ ਚ ਫ਼ਰਾਰ ਹੋ ਗਏ ਹਨ। 

ਇਹ ਵੀ ਪੜ੍ਹੋ - ਸਿੱਧੂ ਨੇ ਕੈਪਟਨ ਸਰਕਾਰ ਖ਼ਿਲਾਫ਼ ਵਿਧਾਨ ਸਭਾ 'ਚ ਬੇਵਿਸਾਹੀ ਮਤਾ ਪੇਸ਼ ਨਾ ਕਰ ਪੰਜਾਬੀਆਂ ਨਾਲ ਕੀਤਾ ਧੋਖਾ: ਮਜੀਠੀਆ

ਇਸ ਸਬੰਧੀ ਥਾਣਾ ਸਿਟੀ ਫਗਵਾੜਾ ਦੇ ਪੁਲਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਨੂੰ ਲੈ ਕੇ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਦੂਜੇ ਪਾਸੇ ਫਗਵਾੜਾ ਚ ਹੋਈ ਇਸ ਲੁੱਟਖੋਹ ਤੋਂ ਬਾਅਦ ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਚੋਰ ਲੁਟੇਰਿਆਂ ਨੂੰ ਲੈ ਕੇ ਭਾਰੀ ਡਰ ਅਤੇ ਖੌਫ਼ ਪਾਇਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।   

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News