ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ''ਤੇ ਮੋਟਰਸਾਇਕਲ, ਡੇਢ ਲੱਖ ਦੀ ਨਗਦੀ ਸਣੇ ਕੀਮਤੀ ਸਮਾਨ ਲੈ ਕੇ ਹੋਏ ਫਰਾਰ

08/31/2021 3:13:46 PM

ਗੁਰਦਾਸਪੁਰ (ਹਰਮਨ) - ਥਾਣਾ ਕਾਹਨੂੰਵਾਨ ਅਧੀਨ ਪਿੰਡ ਬੇਰੀ ਨੇੜੇ 3 ਹਥਿਆਰਬੰਦ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਇਕ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਮੋਟਰਸਾਈਕਲ ਸਮੇਤ ਲੱਖਾਂ ਰੁਪਏ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ। ਲੁੱਟ ਦੇ ਸ਼ਿਕਾਰ ਹੋਏ ਹਰਮਨਦੀਪ ਸਿੰਘ ਪੁੱਤਰ ਸਰਦਾਰ ਸਿੰਘ ਪਿੰਡ ਬੇਰੀ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਨੂੰ ਘੋੜੇਵਾਹ ਤੋਂ ਆਪਣੀ ਕੈਫੇ ਦੀ ਦੁਕਾਨ ਬੰਦ ਕਰਕੇ ਮੋਟਰਸਾਈਕਲ 'ਤੇ ਪਿੰਡ ਖੁਸ਼ਹਾਲਪੁਰ ਦੇ ਰਸਤੇ ਆਪਣੇ ਪਿੰਡ ਬੇਰੀ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਝਾੜੀਆਂ ਵਿਚੋਂ ਨਿਕਲ ਕੇ ਇਕ ਮੋਨਾ ਮੁੰਡਾ ਮੋਟਰਸਾਈਕਲ ਅੱਗੇ ਆ ਗਿਆ, ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਉਸ ਨੇ ਦੱਸਿਆ ਕਿ ਉਸ ਨੇ ਜਦੋਂ ਮੇਰਾ ਮੋਟਰਸਾਈਕਲ ਰੋਕਿਆ ਤਾਂ ਅਚਾਨਕ ਦੋ ਹੋਰ ਮੁੰਡੇ ਵੀ ਮੇਰੇ ਕੋਲ ਆ ਗਏ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ। 2 ਲੁਟੇਰਿਆਂ ਦੇ ਹੱਥ ਵਿੱਚ ਦਾਤਰ ਸੀ, ਜਦੋਂ ਕਿ ਇੱਕ ਕੋਲ ਪਿਸਤੌਲ ਸੀ। ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਬੈਗ ਖੋਹ ਲਿਆ। ਬੈਗ ਵਿਚ ਇੱਕ ਲੈਪਟਾਪ ਅਤੇ ਦੋ ਕੀਮਤੀ ਮੋਬਾਈਲ ਫੋਨਾਂ ਤੋਂ ਇਲਾਵਾ ਡੇਢ ਲੱਖ ਰੁਪਏ ਦੀ ਨਗਦੀ ਸੀ। ਉਕਤ ਲੁਟੇਰੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਅਤੇ ਹੱਥ ਵਿੱਚ ਪਾਇਆ ਚਾਂਦੀ ਦਾ ਕੜਾ ਅਤੇ ਮੋਟਰਸਾਇਕਲ ਨੰਬਰ ਪੀਬੀ-06-ਐਨ-6280 ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਚੌਂਕੀ ਤੁਗਲਵਾਲ ਵਿਖੇ ਜਾਣਕਾਰੀ ਦਿੱਤੀ ਹੈ। ਪੁਲਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ


rajwinder kaur

Content Editor

Related News