ਲੁੱਟਣ ਦੀ ਨੀਅਤ ਨਾਲ ਆਏ ਲੁਟੇਰੇ ਆਪਣਾ ਸਾਮਾਨ ਵੀ ਗੁਆ ਬੈਠੇ
Tuesday, Nov 14, 2017 - 03:03 AM (IST)

ਤਲਵੰਡੀ ਭਾਈ/ਮੁੱਦਕੀ, (ਗੁਲਾਟੀ, ਹੈਪੀ)- ਬੀਤੀ ਰਾਤ ਪਿੰਡ ਸ਼ਕੂਰ ਦੇ ਇਕ ਘਰ ਵਿਚ ਲੁੱਟਣ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਨੂੰ ਘਰਦਿਆਂ ਦੀ ਬਹਾਦਰੀ ਕਾਰਨ ਆਪਣੀ 12 ਬੋਰ ਦੀ ਰਾਈਫਲ, ਇਕ ਮੋਟਰਸਾਈਕਲ ਤੇ ਇਕ ਐਕਟਿਵਾ ਛੱਡ ਕੇ ਭੱਜਣਾ ਪਿਆ। ਘੱਲ ਖੁਰਦ ਪੁਲਸ ਥਾਣੇ ਦੇ ਮੁਖੀ ਹਰਦੇਵਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਨੂੰ ਪਿੰਡ ਸ਼ਕੂਰ ਦੇ ਸੂਬੇਦਾਰ ਗੁਰਨਾਮ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਅੱਠ ਵਜੇ 5 ਅਣਪਛਾਤੇ ਨੌਜਵਾਨਾਂ ਨੇ ਲੁੱਟਣ ਦੀ ਨੀਅਤ ਨਾਲ ਸਾਡੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਹੱਥੋਪਾਈ ਹੋਈ ਤਾਂ ਘਰ ਵਾਲਿਆਂ ਨੇ ਲੁਟੇਰਿਆਂ ਤੋਂ 12 ਬੋਰ ਦੀ ਰਾਈਫਲ ਖੋਹ ਲਈ ਤੇ ਲੁਟੇਰਿਆਂ ਨੂੰ ਆਪਣੇ ਨਾਲ ਲੈ ਕੇ ਆਈ ਇਕ ਐਕਟਿਵਾ ਅਤੇ ਇਕ ਮੋਟਰਸਾਈਕਲ ਵੀ ਛੱਡ ਕੇ ਫਰਾਰ ਹੋਣਾ ਪਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।